ਸਕਾਟਲੈਂਡ: ਗਲਾਸਗੋ ‘ਚ ਨਸ਼ਿਆਂ ਕਾਰਨ ਮਰਨ ਵਾਲਿਆਂ ਨੂੰ ਕੀਤਾ ਜਾਵੇਗਾ ਯਾਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇਸ ਮਹੀਨੇ ਗਲਾਸਗੋ ਵਿੱਚ ਡਰੱਗ ਨਾਲ ਸਬੰਧਤ ਮੌਤਾਂ ਲਈ ਇੱਕ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਇਸ ਯਾਦਗਾਰ ਸਮਾਗਮ ਵਿੱਚ ਪਰਿਵਾਰ ਅਤੇ ਸੰਸਥਾਵਾਂ ਨਸ਼ਿਆਂ ਅਤੇ ਦਵਾਈਆਂ ਕਾਰਨ ਆਪਣੀ ਜਾਨ ਗਵਾਉਣ ਵਾਲੇ ਆਦਮੀਆਂ ਅਤੇ ਔਰਤਾਂ ਨੂੰ ਯਾਦ ਕਰਨ ਲਈ ਇਕੱਠੇ ਹੋਣਗੇ। ਗਲਾਸਗੋ ਵਿੱਚ ਇਹ ਸਮਾਗਮ ਫੇਸਜ਼ ਐਂਡ ਵਾਇਸਜ਼ ਆਫ ਰਿਕਵਰੀ (ਫੇਵਰ) ਦੁਆਰਾ 30 ਜੁਲਾਈ ਨੂੰ ਦੁਪਹਿਰ 1 ਵਜੇ ਬੁਕੈਨਨ ਸਟਰੀਟ ਦੇ ਰੋਇਲ ਕੰਸਰਟ ਹਾਲ ਸਟੈਪਸ ਵਿਖੇ ਆਯੋਜਿਤ ਕੀਤਾ ਜਾਵੇਗਾ।

ਇਹ ਯਾਦਗਾਰੀ ਸਮਾਗਮ ਉਸੇ ਦਿਨ ਤੈਅ ਕੀਤਾ ਗਿਆ ਹੈ ਜਿਸ ਦਿਨ 2020 ਵਿੱਚ ਸਕਾਟਲੈਂਡ ਲਈ ਨਸ਼ਿਆਂ ਸਬੰਧੀ ਮੌਤਾਂ ਦੇ ਅੰਕੜੇ ਜਾਰੀ ਕੀਤੇ ਜਾਣੇ ਹਨ। 2019 ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 1264 ਲੋਕਾਂ ਦੀ ਡਰੱਗਜ਼ ਕਾਰਨ ਮੌਤ ਹੋਈ ਸੀ। ਗਲਾਸਗੋ ਵਿੱਚ ਸਾਲ 2019 ‘ਚ ਇਸ ਤਰ੍ਹਾਂ ਦੀਆਂ ਤਕਰੀਬਨ 279 ਮੌਤਾਂ ਹੋਈਆਂ ਸਨ।

Share This :

Leave a Reply