ਸਕਾਟਲੈਂਡ: ਕੋਪ 26 ਲਈ ਪੁਲਿਸ ਦੇ ਫਰੰਟਲਾਈਨ ਅਧਿਕਾਰੀਆਂ ਦੀ ਗਿਣਤੀ ਕੀਤੀ ਦੁੱਗਣੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਨੇ ਇਸ ਸਾਲ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਜਨਤਕ ਸਮੱਸਿਆਵਾਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਫਰੰਟਲਾਈਨ ਅਧਿਕਾਰੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਇਸ ਮੰਤਵ ਲਈ ਸਕਾਟਲੈਂਡ ਪੁਲਿਸ ਕੋਲ ਹੁਣ 2,100 ਅਧਿਕਾਰੀ ਹਨ ਜੋ ਜਨਤਕ ਸਮੱਸਿਆ ਜਾਂ ਲੋਕਾਂ ਦੁਆਰਾ ਪੈਦਾ ਕੀਤੀਆਂ ਗੜਬੜੀਆਂ ਨਾਲ ਨਜਿੱਠਣ ਦੇ ਯੋਗ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 1,100 ਸੀ।

ਇਸਦੇ ਇਲਾਵਾ ਨਵੰਬਰ ਵਿੱਚ ਗਲਾਸਗੋ ‘ਚ ਸੰਯੁਕਤ ਰਾਸ਼ਟਰ ਦੀ ਇਸ ਮਹੱਤਵਪੂਰਣ ਈਵੈਂਟ ਲਈ ਵਿਸ਼ਵ ਭਰ ਦੇ ਨੇਤਾ ਇਕੱਠੇ ਹੋਣ ਤੋਂ ਪਹਿਲਾਂ, ਹੋਰ 100 ਅਧਿਕਾਰੀਆਂ ਨੂੰ ਵੀ ਸ਼ਪੈਸ਼ਲ ਸਿਖਲਾਈ ਦੇਣ ਦੀ ਯੋਜਨਾ ਹੈ। ਸਕਾਟਲੈਂਡ ਪੁਲਿਸ ਦੇ ਸਹਾਇਕ ਚੀਫ ਕਾਂਸਟੇਬਲ ਮਾਰਕ ਵਿਲੀਅਮਜ਼ ਅਨੁਸਾਰ ਕੋਪ 26 ਦੀ ਤਿਆਰੀ ਲਈ 15 ਮਹੀਨਿਆਂ ਵਿੱਚ ਸਕਾਟਲੈਂਡ ਨੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਹੈ। ਇਹ ਪੁਲਿਸ ਅਧਿਕਾਰੀ ਕੋਪ 26 ਸੰਮੇਲਨ ਦੌਰਾਨ ਸ਼ਹਿਰ ਵਿੱਚ ਸਾਂਤੀ ਬਣਾਈ ਰੱਖਣ ਵਿੱਚ ਮੱਦਦ ਕਰਨਗੇ।

Share This :

Leave a Reply