ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਇੱਕ ਉਸਾਰੀ ਕੰਪਨੀ ਦੇ ਡੰਪਰ ਟਰੱਕ ਦੁਆਰਾ ਕੰਪਨੀ ਦੇ ਹੀ ਇੱਕ ਕਰਮਚਾਰੀ ਨੂੰ ਕੁਚਲਣ ਤੋਂ ਬਾਅਦ ਇਸ ਨਿਰਮਾਣ ਕੰਪਨੀ ਦੀਆਂ ਸੁਰੱਖਿਆ ਅਸਫਲਤਾਵਾਂ ਉੱਤੇ 700,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਟਾਇਨ ਅਤੇ ਵੇਅਰ ਦਾ ਰਹਿਣ ਵਾਲਾ 61 ਸਾਲਾਂ ਜੌਹਨ ਕੈਮਰਨ, ਮੋਰੇ ਦੇ ਕੀਥ ਨੇੜੇ ਬਲੈਕਹਿੱਲਕ ਵਿਖੇ ਇੱਕ ਬਿਜਲੀ ਦੇ ਸਬ ਸਟੇਸ਼ਨ ਦੀ ਉਸਾਰੀ ਦੌਰਾਨ ਬੀ ਏ ਐਮ ਨਟਾਲ ਉਸਾਰੀ ਕੰਪਨੀ ਲਈ ਕੰਮ ਕਰ ਰਿਹਾ ਸੀ।
ਕੰਮ ਦੇ ਦੌਰਾਨ ਇੱਕ ਲੰਘ ਰਹੇ ਟਰੱਕ ਦੇ ਹੇਠਾਂ ਉਸਦੀਆਂ ਲੱਤਾਂ ਫਸ ਜਾਣ ਤੋਂ ਬਾਅਦ ਅਕਤੂਬਰ 2016 ਵਿੱਚ ਉਸਦੀ ਮੌਤ ਹੋ ਗਈ ਸੀ। ਇਸ ਉਸਾਰੀ ਕੰਪਨੀ ਨੇ ਮੰਨਿਆ ਹੈ ਕਿ ਸਾਈਟ ‘ਤੇ ਉਪਕਰਣਾਂ ਦੀ ਮੁਰੰਮਤ ਅਤੇ ਤਬਦੀਲੀ ਕਰਨ ਦੇ ਕੰਮ ਵਿੱਚ ਜੋਖਮ ਦਾ ਮੁਲਾਂਕਣ ਕਰਨ ਵਿੱਚ ਅਸਫਲ ਰਹੀ ਹੈ। ਵਾਹਨਾਂ ਅਤੇ ਪੈਦਲ ਚੱਲਣ ਵਾਲੇ ਇਕ-ਦੂਜੇ ਦੇ ਸੰਪਰਕ ਵਿਚ ਆਉਂਦੇ ਸਨ। ਇਸਦੇ ਨਾਲ ਹੀ ਅਦਾਲਤ ਦੁਆਰਾ ਉਸਾਰੀ ਆਦਿ ਕੰਪਨੀਆਂ ਨੂੰ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਣ ਦੀ ਵੀ ਤਾਕੀਦ ਕੀਤੀ ਗਈ ਹੈ