ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੁੱਝ ਲੋਕ ਮਾਨਸਿਕ ਤੌਰ ‘ਤੇ ਇੰਨੇ ਕੁ ਬਿਮਾਰ ਹੁੰਦੇ ਹਨ ਕਿ ਉਹ ਆਪਣੀ ਮਾਨਸਿਕਤਾ ਕਾਰਨ ਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਇੱਕ ਵਿਅਕਤੀ ਗਲਾਸਗੋ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸਨੇ ਬੱਚਿਆਂ ਦੀਆਂ 6000 ਤੋਂ ਵੱਧ ਅਸ਼ਲੀਲ ਤਸਵੀਰਾਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਸਨ।
ਬਾਰਟੋਸ ਲਿਜ ਨਾਮ ਦੇ ਵਿਅਕਤੀ ਨੇ ਤਸਵੀਰਾਂ ਸਤੰਬਰ 2019 ਤੋਂ ਜੁਲਾਈ 2020 ਦਰਮਿਆਨ ਜਮ੍ਹਾਂ ਕਰਕੇ ਗਲਾਸਗੋ ਦੇ ਟੌਲਕਰਾਸ ਵਿੱਚ ਆਪਣੀ ਮਾਂ ਦੇ ਘਰ ਰੱਖੀਆਂ ਕੰਪਿਊਟਰ ਵਿੱਚ ਰੱਖੀਆਂ ਸਨ। 23 ਸਾਲਾਂ ਦੇ ਇਸ ਵਿਅਕਤੀ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਦੋ ਤੋਂ 15 ਸਾਲ ਦੇ ਲੜਕੇ ਅਤੇ ਲੜਕੀਆਂ ਇਕੱਠੀਆਂ ਕੀਤੀਆਂ ਤਸਵੀਰਾਂ ਸ਼ਾਮਲ ਸਨ। ਇਸਦੇ ਇਲਾਵਾ ਲਿਜ ਨੇ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਜਾਨਵਰਾਂ ਦੀਆਂ ਤਸਵੀਰਾਂ ਵੀ ਜਮ੍ਹਾਂ ਕੀਤੀਆਂ ਸਨ।
ਇਸ ਮਾਮਲੇ ਵਿੱਚ ਸੋਮਵਾਰ ਨੂੰ ਗਲਾਸਗੋ ਸ਼ੈਰਿਫ ਕੋਰਟ ਨੇ ਲਿਜ ਨੂੰ ਬੱਚਿਆਂ ਦੀਆਂ ਅਸ਼ਲੀਲ ਫੋਟੋਆਂ ਰੱਖਣ ਲਈ ਦੋਸ਼ੀ ਮੰਨਿਆ। ਅਦਾਲਤ ਅਨੁਸਾਰ ਅਧਿਕਾਰੀਆਂ ਨੇ ਘਰ ‘ਤੇ ਛਾਪੇਮਾਰੀ ਕਰਕੇ ਲਿਜ ਦੀ ਕੰਪਿਊਟਰ ਟਾਵਰ ਯੂਨਿਟ ਨੂੰ ਜ਼ਬਤ ਕਰ ਲਿਆ ਹੈ। ਇਹਨਾਂ ਉਪਕਰਣਾਂ ਵਿੱਚ ਸਥਿਰ ਅਤੇ ਚਲਦੀਆਂ ਕੁੱਲ 6109 ਤਸਵੀਰਾਂ ਸਨ। ਲਿਜ ਨੇ ਤਸਵੀਰਾਂ ਨੂੰ ਡਾਊਨਲੋਡ ਕਰਨ ਲਈ ਪੀਅਰ-ਟੂ-ਪੀਅਰ ਨੈਟਵਰਕ ਦੀ ਵਰਤੋਂ ਕੀਤੀ ਅਤੇ ਫਾਈਲਾਂ ਨੂੰ ‘ਜੈਮੀ’ ਨਾਮ ਦੇ ਫੋਲਡਰ ਵਿਚ ਰੱਖਿਆ ਸੀ। ਲਿਜ ਨੂੰ ਸੈਕਸ ਅਪਰਾਧੀ ਦੇ ਤੌਰ ‘ਤੇ ਰਜਿਸਟਰ ਕਰਕੇ ਜ਼ਮਾਨਤ ਦੇ ਦਿੱਤੀ ਗਈ ਹੈ।