ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਕਾਬੁਲ ਹਵਾਈ ਅੱਡੇ ਉਪਰ ਹੋਏ ਧਮਾਕਿਆਂ ਵਿਚ ਸ਼ਹੀਦ ਹੋਣ ਵਾਲੇ ਅਮਰੀਕੀ ਫੌਜੀਆਂ ਵਿਚ ਸੈਕਰਾਮੈਂਟੋ, ਕੈਲੀਫੋਰਨੀਆ ਦੀ ਰਹਿਣ ਵਾਲੀ ਸਾਰਜੈਂਟ ਨਿਕੋਲ ਜੀ ਵੀ ਸ਼ਾਮਿਲ ਹੈ। ਇਕ ਹਫਤਾ ਪਹਿਲਾਂ 23 ਸਾਲਾ ਜੀ ਨੇ ਇੰਸਟਾਗਰਾਮ ਉਪਰ ਆਪਣੀ ਇਕ ਫੋਟੋ ਪਾਈ ਸੀ ਜਿਸ ਵਿਚ ਉਹ ਕਾਬੁਲ ਹਵਾਈ ਅੱਡੇ ਉਪਰ ਇਕ ਬੱਚਾ ਚੁੱਕੀ ਹੋਈ ਨਜਰ ਆ ਰਹੀ ਹੈ।
ਉਸ ਨੇ ਲਿਖਿਆ ਸੀ ‘ਮੈ ਆਪਣੀ ਨੌਕਰੀ ਨੂੰ ਪਿਆਰ ਕਰਦੀ ਹਾਂ’। ਜੀ ਉਤਰੀ ਕੈਰੋਲੀਨਾ ਵਿਚ ਲੇਜੇਉਨ ਕੈਂਪ ਵਿਖੇ 24 ਵੀਂ ਮੈਰੀਨ ਐਕਸਪੀਡੀਸ਼ਨਰੀ ਯੁਨਿਟ ਵਿਚ ਟੈਕਨੀਸ਼ੀਅਨ ਵਜੋਂ ਵੀ ਤਾਇਨਾਤ ਰਹੀ ਹੈ। ਕੈਲੀਫੋਰਨੀਆ ਦੇ ਘੱਟੋ ਘੱਟ 3 ਹੋਰ ਫੌਜੀ ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਹਮਲੇ ਵਿਚ ਸ਼ਹੀਦ ਹੋਏ ਹਨ।