ਏ.ਐਸ ਮੈਨੇਜਮੈਂਟ ਦੀ ਮੀਟਿੰਗ ’ਚ ਹੰਗਾਮਾ, ਵਿਰੋਧੀ ਪੱਖ ਵੱਲੋਂ ਧਰਨਾ

ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੀਆਂ ਸੱਤ ਵਿੱਦਿਅਕ ਸੰਸਥਾਵਾਂ ਚਲਾਉਣ ਵਾਲੀ ਏ.ਐਸ ਮੈਨੇਜਮੈਂਟ ਦੀ ਬਜਟ ਮੀਟਿੰਗ ਵਿਚ ਭਾਰੀ ਹੰਗਾਮਾ ਹੋਇਆ। ਪਿਛਲੇ ਕਈ ਦਿਨਾਂ ਤੋਂ ਸੱਤਾਧਾਰੀ ਕਾਂਗਰਸ ਪੈਨਲ ਤੇ ਵਿਰੋਧੀ ਭਾਜਪਾ ਪੈਨਲ ਦੀ ਤਕਰਾਰ ਅੱਜ ਝੜਪ ਵਿਚ ਬਦਲ ਗਈ ਤੇ ਬੈਠਕ ਦਾ ਬਾਈਕਾਟ ਕਰਦਿਆਂ ਵਿਰੋਧੀ ਪੱਖ ਦੇ 9 ਮੈਬਰਾਂ ਨੇ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਦੇ ਮੇਨ ਗੇਟ ਅੱਗੇ ਧਰਨਾ ਲਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਮੀਟਿੰਗ ਦੌਰਾਨ ਦੋਵੇਂ ਗੁੱਟ ਇਕ ਦੂਜੇ ਤੇ ਮਰਿਆਦਾ ਭੰਗ ਕਰਨ ਦੇ ਗੰਭੀਰ ਦੋਸ਼ ਲਾਉਂਦੇ ਨਜ਼ਰ ਆਏ। ਇਸ ਮੌਕੇ ਸਾਬਕਾ ਸਕੱਤਰ ਰਜਨੀਸ਼ ਬੇਦੀ ਨੇ ਕਿਹਾ ਕਿ ਮੀਟਿੰਗ ਦੀ ਪ੍ਰੀਸਾਈਡਿੰਗ ਹੀ ਗਲਤ ਲਿਖੀ ਜਾਂਦੀ ਹੈ, ਜੇਕਰ ਸੰਸਥਾ ਦੇ ਹਿੱਤ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਖਿਲਾਫ਼ ਪ੍ਰਸਤਾਵ ਨਿੱਜੀ ਤੌਰ ’ਤੇ ਪਾਸ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲ ਦੀ ਕਰੋਨਾ ਕਾਲ ਤੋਂ ਪਹਿਲਾ ਦੀ 1.62 ਕਰੋੜ ਰੁਪਏ ਫ਼ੀਸ ਬਾਕੀ ਹੈ। ਐਮਜੀ ਚੌਪੜਾ ਤੇ ਏ.ਐਸ ਵੂਮੈਨ ਕਾਲਜ ਵੀ ਘਾਟੇ ਵਿਚ ਹੈ, ਜਿੱਥੇ ਸਟਾਫ਼ ਦੀ ਫ਼ੀਸ ਨਹੀਂ ਦਿੱਤੀ ਜਾ ਰਹੀ ਅਤੇ ਘਾਟੇ ਦੇ ਬਾਵਜੂਦ ਬੀ.ਐਡ ਕਾਲਜ ਦੇ ਪਿ੍ਰੰਸੀਪਲ ਦੀ ਨਿਯੁਕਤੀ ਕਰਕੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਣਾਏ ਸਕੂਲ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋ ਦਿੱਤਾ ਜਾਵੇਗਾ। ਰਾਜੇਸ਼ ਡਾਲੀ ਨੇ ਕਿਹਾ ਕਿ ਸਿਰਫ਼ ਵਿਧਾਨ ਸਭਾ ਨੂੰ ਦੇਖਦਿਆਂ ਫੈਸਲੇ ਲਏ ਜਾ ਰਹੇ ਹਨ। ਮਾਪਿਆਂ ਨੂੰ ਛਲਾਵਾ ਦਿੱਤਾ ਜਾ ਰਿਹਾ ਹੈ ਕਿ ਫੀਸ ਨਹੀਂ ਲਈ ਜਾਵੇਗੀ, ਜਦੋਂ ਕਿ ਚੋਣਾਂ ਉਪਰੰਤ ਨੋਟਿਸ ਭੇਜੇ ਜਾਣਗੇ।

ਅਜੈ ਸੂਦ ਨੇ ਕਿਹਾ ਕਿ ਕਾਂਗਰਸ ਪੱਖੀ ਗਰੁੱਪ ਹਾਈਕਮਾਨ ਦੇ ਇਸ਼ਾਰੇ ’ਤੇ ਗਲਤ ਫੈਸਲੇ ਕਰ ਰਿਹਾ ਹੈ, ਸੰਸਥਾ ਘਾਟੇ ਵਿਚ ਜਾ ਰਹੀ ਹੈ ਤੇ ਖਰਚੇ ਵੱਧ ਰਹੇ ਹਨ। ਦੂਜੇ ਪਾਸੇ ਮੈਨੇਜਮੈਂਟ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਵਿਰੋਧੀ ਪੱਖ ਗਲਤ ਫੈਸਲਿਆਂ ਦਾ ਇਲਜ਼ਾਮ ਲਾ ਕੇ ਸਿਰਫ਼ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਲਜ ਪਿ੍ਰੰਸੀਪਲ ਦੀ ਨਿਯੁਕਤੀ ਯੂਨੀਵਰਸਿਟੀ ਦੇ ਆਦੇਸ਼ ’ਤੇ ਕੀਤੀ ਗਈ ਹੈ, ਜੇਕਰ ਨਹੀਂ ਕਰਦੇ ਤਾਂ ਮਾਨਤਾ ਰੱਦ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੈਡਿੰਗ ਫੀਸ ਆ ਰਹੀ ਹੈ ਅਤੇ ਇਸ ਤੋੋਂ ਇਲਾਵਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਨਗਰ ਕੌਂਸਲ ਵੱਲੋਂ ਲਗਾਤਰ ਗ੍ਰਾਂਟ ਆ ਰਹੀ ਹੈ।

Share This :

Leave a Reply