ਮੈਕਸੀਕੋ-ਅਮਰੀਕਾ ਸਰਹੱਦ ਉਪਰ ਪਿਛਲੇ ਸਾਲਾਂ ਦੀ ਤੁਲਨਾ ਵਿਚ 2021 ਦੌਰਾਨ ਰਿਕਾਰਡ ਮੌਤਾਂ ਹੋਈਆਂ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਯੂ ਐਸ ਬਾਰਡਰ ਗਸ਼ਤ ਵਿਭਾਗ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਮਾਲੀ ਸਾਲ 2021 ਜੋ ਸਤੰਬਰ ਵਿਚ ਖਤਮ ਹੋਇਆ ਹੈ, ਦੌਰਾਨ ਅਮਰੀਕਾ- ਮੈਕਸੀਕੋ ਦੱਖਣੀ ਸਰਹੱਦ ਉਪਰ 557 ਪ੍ਰਵਾਸੀਆਂ ਦੀਆਂ ਮੌਤਾਂ ਹੋਈਆਂ ਹਨ । ਇਸ ਤੋਂ ਪਹਿਲਾਂ ਕਿਸੇ ਵੀ ਮਾਲੀ ਸਾਲ ਵਿਚ ਏਨੀਆਂ ਮੌਤਾਂ ਨਹੀਂ ਹੋਈਆਂ। ਇਸ ਤੋਂ ਪਿਛਲੇ ਸਾਲਾਂ 2020 ਵਿਚ 254 ਤੇ 2019 ਵਿਚ 300 ਪ੍ਰਵਾਸੀਆਂ ਦੀਆਂ ਮੌਤਾਂ ਹੋਈਆਂ ਸਨ। ਵਿਭਾਗ ਨੇ ਕਿਹਾ ਹੈ ਕਿ ਪ੍ਰਵਾਸੀਆਂ ਦੀਆਂ ਮੌਤਾਂ ਲਈ ਕਈ ਕਾਰਨ ਜਿੰਮੇਵਾਰ ਹਨ। ਟੇਢੇ ਮੇਢੇ ਇਲਾਕੇ ਵਿਚ ਪ੍ਰਵਾਸੀ ਭਟਕ ਜਾਂਦੇ ਹਨ ਜੋ ਗਰਮੀ ਤੇ ਪਾਣੀ ਦੀ ਘਾਟ ਕਾਰਨ ਦਮ ਤੋੜ ਜਾਂਦੇ ਹਨ। ਵਿਭਾਗ ਦਾ ਕਹਿਣਾ ਹੈ ਕਿ ਅਸਲ ਵਿਚ ਪ੍ਰਵਾਸੀਆਂ ਦੀਆਂ ਮੌਤਾਂ ਵਧ ਹੋ ਸਕਦੀਆਂ ਹਨ ਕਿਉਂਕਿ ਸਰਹੱਦੀ ਗਸ਼ਤ ਵਿਭਾਗ ਨੂੰ ਦਸੇ ਬਿਨਾਂ ਹੋਰ ਰਾਜ ਤੇ ਏਜੰਸੀਆਂ ਵੀ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕਰਦੀਆਂ ਹਨ।

Share This :

Leave a Reply