ਵਿਧਾਇਕ ਬੈਂਸ ਨਾਲ ਜੁੜੇ ਜਬਰ ਜਨਾਹ ਕੇਸ ਦੀ ਸੁਣਵਾਈ ਮੁਲਤਵੀ

ਸੁਪਰੀਮ ਕੋਰਟ ਦੇ ਨਹੀਂ ਆਏ ਹੁਕਮ

ਲੁਧਿਆਣਾ, ਮੀਡੀਆ ਬਿਊਰੋ:

ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਫਿਲਹਾਲ ਵੱਡੀ ਰਾਹਤ ਮਿਲੀ ਹੈ। ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨ ਜੀਤ ਕੌਰ ਦੀ ਅਦਾਲਤ ਨੇ ਲੋਕ ਇਨਸਾਫ਼ ਪਾਰਟੀ (Lok Insaaf Party) ਦੇ ਪ੍ਰਧਾਨ ਤੇ ਛੇ ਹੋਰ ਮੁਲਜ਼ਮਾਂ ਨਾਲ ਜੁੜੇ ਜਬਰ ਜਨਾਹ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਕੋਈ ਹੁਕਮ ਨਾ ਮਿਲਣ ਕਾਰਨ ਸੁਣਵਾਈ 25 ਫਰਵਰੀ ਤਕ ਮੁਲਤਵੀ ਕਰ ਦਿੱਤੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਸ਼ਤਿਹਾਰ ਜਾਰੀ ਹੋਏ ਨੂੰ 30 ਦਿਨ ਵੀ ਪੂਰੇ ਨਹੀਂ ਹੋਏ ਹਨ। ਜ਼ਿਕਰਯੋਗ ਹੈ ਕਿ ਅਦਾਲਤ ਪਹਿਲਾਂ ਹੀ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਚੁੱਕੀ ਹੈ।

ਕਾਰਵਾਈ ਦੀ ਮੰਗ ਨੂੰ ਲੈ ਕੇ ਔਰਤਾਂ ਸੀਪੀ ਦਫ਼ਤਰ ਦੇ ਬਾਹਰ ਦੇ ਚੁੱਕੀਆਂ ਹਨ ਧਰਨਾ

ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਥਾਨਕ ਪੁਲਿਸ ਨੇ ਵਿਧਾਇਕ ਬੈਂਸ ਖ਼ਿਲਾਫ਼ ਨੋਟਿਸ ਜਾਰੀ ਕੀਤਾ ਸੀ। ਹੈੱਡ ਕਾਂਸਟੇਬਲ ਲਾਲ ਸਿੰਘ ਨੇ ਪਹਿਲਾਂ ਹੀ ਅਦਾਲਤ ‘ਚ ਇਸ਼ਤਿਹਾਰ ਜਾਰੀ ਕਰਨ ਸਬੰਧੀ ਬਿਆਨ ਦਰਜ ਕਰਵਾਏ ਸਨ। ਪੀੜਤ ਔਰਤ ਨੇ ਲੁਧਿਆਣਾ ਦੇ ਵਿਧਾਇਕ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ ਅਤੇ ਗੋਗੀ ਸ਼ਰਮਾ ਖਿਲਾਫ 16 ਨਵੰਬਰ 2020 ਨੂੰ ਐਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੱਥ ਲਿਖਤ ਦਰਖ਼ਾਸਤ ਦਿੱਤੀ ਸੀ।

Share This :

Leave a Reply