ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੀ ਤਨਖਾਹ ਨੂੰ ਲੈ ਕੇ ਵੱਡਾ ਐਲਾਨ ਕੀਤਾ

ਚੰਡੀਗੜ੍ਹ, ਮੀਡੀਆ ਬਿਊਰੋ:

ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅੱਜ ਟਵੀਟ ਕਰਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਆਪਣੀ ਤਨਖਾਹ ਕਿਸਾਨਾਂ ਦੀਆਂ ਲਡ਼ਕੀਆਂ ਦੀ ਪਡ਼੍ਹਾਈ ਅਤੇ ਭਲਾਈ ਕਾਰਜਾਂ ਲਈ ਖਰਚ ਕਰਨ ਦਾ ਐਲਾਨ ਕੀਤਾ ਹੈ। ਹਰਭਜਨ ਸਿੰਘ ਪਹਿਲੇ ਅਜਿਹੇ ਰਾਜ ਸਭਾ ਮੈਂਬਰ ਹਨ ਜਿਨ੍ਹਾਂ ਨੇ ਆਪਣੀ ਤਨਖਾਹ ਲੋਕ ਭਲਾਈ ਕਾਰਜਾਂ ਲਈ ਖਰਚ ਕਰਨ ਬਾਰੇ ਕਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਮਨਹੋਰ ਸਿੰਘ ਗਿੱਲ ਜੋ ਕਿ ਪੰਜਾਬ ਚੋਣ ਕਮਿਸ਼ਨਰ ਵੀ ਰਹੇ ਹਨ, ਨੇ ਐਮਪੀ ਲੈਡ ਫੰਡ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਦਿੱਤਾ ਸੀ।

ਵਰਨਣ ਯੋਗ ਹੈ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਪਿਛਲੇ ਮਹੀਨੇ ਹੀ ਸਿਆਸਤ ਵਿਚ ਆਏ ਸਨ ਤੇ ਆਮ ਆਦਮੀ ਵੱਲੋਂ ਰਾਜ ਸਭਾ ਲਈ ਚੁਣੇ ਗਏ ਸਨ।

Share This :

Leave a Reply