ਲੁਧਿਆਣਾ,ਮੀਡੀਆ ਬਿਊਰੋ:
ਜੇਕਰ ਤੁਸੀਂ ਕੋਵਿਡ ਵੈਕਸੀਨ ਦੀ ਖ਼ੁਰਾਕ ਨਹੀਂ ਲਈ ਹੈ ਤਾਂ ਰੇਲ ਰਾਹੀਂ ਯਾਤਰਾ ਕਰਨ ਦੇ ਯੋਗ ਨਹੀਂ ਹੋ। ਰੇਲਵੇ ਨੇ ਯਾਤਰੀਆਂਂ ਲਈ ਨਵੇਂਂ ਨਿਯਮ ਸਪੱਸ਼ਟ ਕੀਤੇ ਹਨ। ਇਸ ਸਬੰਧੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉੱਤਰੀ ਰੇਲਵੇ ਵੱਲੋਂਂ ਪਹਿਲਾਂ ਹੀ ਨਿਯਮ ਲਾਗੂ ਕੀਤੇ ਜਾ ਚੁੱਕੇ ਹਨ ਕਿ ਜਿਹੜੇ ਯਾਤਰੀ ਪੂਰੇ ਦੋ ਟੀਕੇ ਲਗਵਾ ਚੁੱਕੇ ਹਨ, ਉਹੀ ਰੇਲ ’ਚ ਸਫ਼ਰ ਕਰ ਸਕਣਗੇ। ਪਹਿਲਾਂ ਵੀ ਕੁਝ ਯਾਤਰੀ ਇਹੀ ਟੀਕਾ ਲਗਵਾ ਕੇ ਸਫ਼ਰ ਕਰ ਰਹੇ ਹਨ। ਯਾਤਰੀ ਸਫ਼ਰ ਤੋਂ ਵਾਂਝੇ ਨਾ ਰਹਿਣ, ਇਸ ਲਈ ਰੇਲਵੇ ਨੇ ਛੋਟ ਦਿੱਤੀ ਸੀ ਕਿ ਵੈਕਸੀਨ ਦਾ ਮੈਸੇਜ ਦਿਖਾ ਕੇ ਯਾਤਰਾ ਕੀਤੀ ਜਾ ਸਕੇਗੀ।
ਦੱਸ ਦੇਈਏ ਕਿ ਰੇਲਵੇ ਨੇ ਇਹ ਨਿਯਮ ਲਾਗੂ ਕੀਤਾ ਸੀ ਕਿ ਜਿਨ੍ਹਾਂ ਯਾਤਰੀਆਂਂ ਨੂੰ ਵੈਕਸੀਨ ਦੀ ਡੋਜ਼ ਮਿਲ ਗਈ ਹੈ, ਉਹ ਸਫ਼ਰ ਕਰ ਸਕਣਗੇ। ਇਨ੍ਹੀਂ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟੈਸਟ ਤੋਂ ਬਾਅਦ ਯਾਤਰੀ ਰੇਲ ’ਚ ਬੈਠ ਸਕਦਾ ਹੈ। ਪੰਜਾਬ ’ਚ ਕੋਰੋਨਾ ਦੇ ਮਾਮਲਿਆਂਂ ’ਚ ਲਗਾਤਾਰ ਵਾਧੇ ਤੋਂਂ ਬਾਅਦ ਰੇਲਵੇ ਵਿਭਾਗ ਨੇ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ।
ਟਰੇਨ ’ਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ 2 ਘੰਟੇ ਪਹਿਲਾਂ ਪਹੁੰਚੋ ਸਟੇਸ਼ਨ
ਜੇਕਰ ਟਰੇਨ ’ਚ ਰਿਜ਼ਰਵ ਸੀਟ ਹੈ ਅਤੇ ਤੁਸੀਂ ਟਰੇਨ ਦਾ ਸਫ਼ਰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਘੰਟੇ ਪਹਿਲਾਂ ਸਟੇਸ਼ਨ ’ਤੇ
ਪਹੁੰਚਣਾ ਹੋਵੇਗਾ। ਰੇਲਵੇ ਦੀਆਂਂ ਹਦਾਇਤਾਂ ਮੁਤਾਬਕ ਯਾਤਰੀਆਂਂ ਨੂੰ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਹੋਵੇਗਾ। ਇਸ ਤੋਂਂ ਬਾਅਦ ਯਾਤਰੀ ਨੂੰ ਆਰਾਮ ਦਿੱਤਾ ਜਾਵੇਗਾ ਤੇ ਟਰੇਨ ਆਉਣ ’ਤੇ ਸੀਰੀਅਲ ਅਨੁਸਾਰ ਬੋਗੀ ’ਤੇ ਚੜ੍ਹਨ ਦਿੱਤਾ ਜਾਵੇਗਾ। ਇਸ ਦੌਰਾਨ ਯਾਤਰੀਆਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਵੀ ਰੱਖਣਾ ਚਾਹੀਦਾ ਹੈ ਅਤੇ 2 ਗਜ਼ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਕੋਵਿਡ-19 ਅਤੇ ਓਮੀਕ੍ਰੋਨ ਦੇ ਵਾਇਰਸ ਦੇ ਫੈਲਣ ਕਾਰਨ ਰੇਲਵੇ ਯਾਤਰੀਆਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਾਰੇ ਯਾਤਰੀਆਂਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂਂ ਰੋਕਿਆ ਜਾ ਸਕੇ।