ਰਾਹੁਲ ਗਾਂਧੀ ਦਾ ਪੰਜਾਬ ਦੌਰਾ ਰੱਦ

ਮੋਗਾ (ਮੀਡੀਆ ਬਿਊਰੋ) ਮੋਗਾ ਵਿਚ 3 ਜਨਵਰੀ ਨੂੰ ਹੋਣ ਵਾਲੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਰੈਲੀ ਸੁਰੱਖਿਆ ਕਾਰਨਾਂ ਦੇ ਚਲਦਿਆਂ ਰੱਦ ਕਰ ਦਿੱਤੀ ਗਈ ਹੈ। ਰੈਲੀ ਰੱਦ ਹੋਣ ਦੀ ਪੁਸ਼ਟੀ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਨੇ ਕਰਦਿਆਂ ਕਿਹਾ ਕਿ ਕਾਂਗਰਸ ਦੇ ਸਥਾਨਕ ਆਗੂਆਂ ਦੀ ਮੰਗ ਸੀ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਰੈਲੀ ਕੀਤੀ ਜਾਵੇ ਤਾਂ ਇਸ ਦਾ ਲਾਭ ਹੋਵੇਗਾ, ਇਸੇ ਦੇ ਚਲਦਿਆਂ ਰੈਲੀ ਹੁਣ ਬਾਅਦ ਵਿਚ ਹੋਵੇਗੀ। ਉਧਰ ਪ੍ਰਸ਼ਾਸਨਿਕ ਸੂਤਰਾਂ ਦਾ ਦਾਅਵਾ ਹੈ ਕਿ ਸੁਰੱਖਿਆ ਕਾਰਨਾਂ ਕਾਰਨ ਰੈਲੀ ਰੱਦ ਕੀਤੀ ਗਈ ਹੈ।

5 ਜਨਵਰੀ ਨੂੰ ਫਿਰੋਜ਼ਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਵੇਖਦੇ ਹੋਏ ਵੱਡੇ ਆਗੂਆਂ ਦੀ ਸੁਰੱਖਿਆ ਵਿਵਸਥਾ ਦੋ ਦਿਨ ਦੇ ਅੰਦਰ ਕਰ ਪਾਉਣਾ ਸੰਭਵ ਨਹੀਂ ਸੀ, ਇਨ੍ਹਾਂ ਕਾਰਨਾਂ ਦੇ ਚਲਦਿਆਂ ਰਾਹੁਲ ਗਾਂਧੀ ਦੀ ਰੈਲੀ 3 ਜਨਵਰੀ ਦੀ ਬਜਾਏ ਆਉਣ ਵਾਲੇ ਦਿਨਾਂ ਵਿਚ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਬਾਘਾਪੁਰਾਣਾ ਵਿਚ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਸਭਾ ਬੁਲਾਈ ਸੀ ਜਿਸ ਵਿਚ ਟਰਾਂਸਪੋਰਟ ਮੰਤਰੀ ਰਾਜਾ ਵਡ਼ਿੰਗ ਨੇ ਆਉਣਾ ਸੀ ਪਰ ਰਾਹੁਲ ਗਾਂਧੀ ਦੀ ਰੈਲੀ ਰੱਦ ਹੋਣ ਕਾਰਨ ਉਹ ਵੀ ਸਭਾ ਵਿਚ ਨਹੀਂ ਪੁੱਜੇ।

Share This :

Leave a Reply