ਰਾਹੁਲ ਗਾਂਧੀ ਪਹੁੰਚੇ ਲੁਧਿਆਣਾ, ਥੋੜੀ ਦੇਰ ‘ਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਲਈ ਰਾਹੁਲ ਗਾਂਧੀ ਲੁਧਿਆਣਾ ਪਹੁੰਚ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਰਾਹੁਲ ਹਯਾਤ ਰੀਜੈਂਸੀ ਹੋਟਲ ‘ਚ ਠਹਿਰੇ ਹਨ। ਇੱਥੇ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਉਹ ਹਰਸ਼ਿਲਾ ਰਿਜ਼ੋਰਟ ‘ਚ ਆਯੋਜਿਤ ਪ੍ਰੋਗਰਾਮ ‘ਚ ਮੌਜੂਦ ਲੋਕਾਂ ਅਤੇ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਸਾਰੇ 117 ਵਿਧਾਨਸਭਾ ਖੇਤਰਾਂ ਤੋਂ ਪਾਰਟੀ ਦੇ ਉਮੀਦਵਾਰ ਚੋਣਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤੈਅ ਗਿਣਤੀ ਨਾਲ ਹੀ ਪਾਰਟੀ ਵਰਕਰਾਂ ਤੇ ਲੋਕਾਂ ਨਾਲ ਵਰਚੁਅਲ ਰੈਲੀ ਨਾਲ ਜੁਡ਼ਨਗੇ। ਕਾਂਗਰਸ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਕ ਸਵਾਲ ਦੇ ਜਵਾਬ ‘ਚ ਚੌਧਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਹੈ ਕਿ ਜਿਸ ਨੂੰ ਵੀ ਸੀਐੱਮ ਚਿਹਰਾ ਬਣਾਇਆ ਜਾਵੇਗਾ, ਦੂਸਰਾ ਉਸ ਨੂੰ ਸਵੀਕਾਰ ਕਰੇਗਾ ਤੇ ਪੂਰੀ ਤਨਦੇਹੀ ਨਾਲ ਕੰਮ ਕਰੇਗਾ।

ਕਾਂਗਰਸ ਪਾਰਟੀ ਦੇ ਸੰਕੇਤ ‘ਚ ਚਰਨਜੀਤ ਸਿੰਘ ਚੰਨੀ ਹੀ ਸੀਐੱਮ ਫੇਸ ਲੱਗ ਰਹੇ ਹਨ।

ਇਕ ਸਵਾਲ ਦੇ ਜਵਾਬ ‘ਚ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ 100 ਸਾਲ ਪੁਰਾਣਾ ਹੈ। ਇਸ ਕੋਲ ਲੋਕਾਂ ਦੀ ਰਾਏ ਜਾਨਣ ਦੇ ਕਈ ਤਰੀਕੇ ਹਨ। ਜਦ ਇਲੈਕਟ੍ਰਾਨਿਕ ਯੁੱਗ ਨਹੀਂ ਸੀ ਉਦੋਂ ਵੀ ਪਾਰਟੀ ਮੁੱਖਮੰਤਰੀ ਚਿਹਰੇ ਦਾ ਐਲਾਨ ਕਰਦੀ ਸੀ। ਆਪ ਨੇ ਤਾਂ ਮੁੱਖਮੰਤਰੀ ਦਾ ਚਿਹਰਾ ਐਲਾਨ ਕਰਨ ‘ਚ ਹੀ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ਪਰ ਕਾਂਗਰਸ ਅਜਿਹਾ ਨਹੀਂ ਕਰੇਗੀ।

Share This :

Leave a Reply