ਚਰਨਜੀਤ ਬਾਠ ਅਤੇ ਅਜੀਤ ਗਿੱਲ ਨੇ ਕੀਤਾ ਸਪਾਂਸਰ
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਫਰਿਜ਼ਨੋ ਦੇ ਬਿਜ਼ਨਸਮੈਨ ਅਜੀਤ ਸਿੰਘ ਗਿੱਲ ਅਤੇ ਫਾਰਮਰ ਚਰਨਜੀਤ ਸਿੰਘ ਬਾਠ ਵੱਲੋਂ ਆਪਣੇ ਸਹਿਯੋਗੀ ਨਿੱਕ ਸਹੋਤਾ, ਮਨਦੀਪ ਸਿੰਘ ਅਤੇ ਹੋਰਨਾ ਦੇ ਸਹਿਯੋਗ ਨਾਲ ਏ. ਜੀ. ਸੈਂਟਰ ਕਰੰਦਰਜ਼ ਵਿਖੇ ਅਮਰੀਕਾ ਅੰਦਰ ਨਵੰਬਰ ਮਹੀਨੇ ਆ ਰਹੀ ਚੋਣ ਲਈ ਕਾਂਗਰਸ ਦੇ ਰੀਪਬਲਿਕ ਪਾਰਟੀ ਵੱਲੋਂ ਉਮੀਦਵਾਰ ਡੇਵਿੰਡ ਵਲਡਿਉ ਲਈ ਫੰਡ ਇਕੱਤਰ ਕੀਤਾ ਗਿਆ। ਜਿਸ ਸਮੇਂ ਇਲਾਕੇ ਦੀਆ ਸਿਰਕੱਢ ਸ਼ਖ਼ਸੀਅਤਾਂ ਅਤੇ ਫਾਰਮਰ ਹਾਜ਼ਰ ਹੋਏ। ਇਸ ਸਮੇਂ ਸਟੇਜ਼ ਦੀ ਸੁਰੂਆਤ ਨੌਜਵਾਨ ਆਗੂ ਨਿੱਕ ਸਹੋਤਾ ਨੇ ਸਭ ਨੂੰ ਜੀ ਆਇਆ ਕਹਿਣ ਨਾਲ ਕੀਤੀ। ਜਦ ਕਿ ਫੰਡ ਰੇਜ਼ਰ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਜੀਤ ਸਿੰਘ ਗਿੱਲ ਨੇ ਡੇਵਿੰਡ ਵਲਡਿਉ ਨੂੰ ‘ਜੀ ਆਇਆ ਕਹਿੰਦੇ ਹੋਏ’ ਸਮੁੱਚੇ ਭਾਈਚਾਰੇ ਨਾਲ ਜੁੜੀਆਂ ਸਮੱਸਿਆ ਬਾਰੇ ਦੱਸਿਆ।
ਇਸੇ ਤਰਾਂ ਚਰਨਜੀਤ ਸਿੰਘ ਬਾਠ ਨੇ ਸਥਾਨਿਕ ਖੇਤੀ-ਬਾੜੀ ਸੰਬੰਧੀ ਵਿਚਾਰਾ ਕਰਦੇ ਹੋਏ ਸਮਰਥਨ ਦੇਣ ਦੀ ਵਚਨਬੱਧਤਾ ਪ੍ਰਗਟਾਈ। ਇਸੇ ਤਰਾਂ ਬਾਕੀ ਬੁਲਾਰਿਆਂ ਵਿੱਚ ਮਨਦੀਪ ਸਿੰਘ, ਹਰਜਿੰਦਰ ਢਿੱਲੋ, ਰੂਬੀ ਧਾਲੀਵਾਲ, ਨੈਨਦੀਪ ਚੰਨ ਅਤੇ ਹੋਰ ਅਮੈਰੀਕਨ ਭਾਈਚਾਰੇ ਦੇ ਹਾਜ਼ਰ ਲੋਕਾ ਨੇ ਵਿਚਾਰਾ ਦੀ ਸਾਂਝ ਪਾਈ। ਜਦ ਕਿ ਆਪਣੇ ਮੁੱਖ ਭਾਸ਼ਨ ਵਿੱਚ ਬੋਲਦਿਆਂ ਡੇਵਿੰਡ ਵਲਡਿਉ ਨੇ ਹਾਜ਼ਰੀਨ ਦੀਆ ਸਮੱਸਿਆਵਾਂ ਨੂੰ ਹਰ ਸੰਭਵ ਤਰੀਕੇ ਨਾਲ ਹੱਲ ਕਰਨ ਦਾ ਵਾਇਦਾ ਕੀਤਾ। ਇਸੇ ਤਰਾਂ ਇੰਮੀਗਰੇਸਨ ਦੇ ਮਸਲੇ ਬਾਰੇ ਵੀ ਸਮੱਸਿਆਵਾਂ ‘ਤੇ ਵਿਚਾਰਾ ਹੋਈਆ। ਇਸ ਸਮੇਂ ਪੰਜਾਬੀ ਭਾਈਚਾਰੇ ਤੋਂ ਬਿਨਾਂ ਅਮੈਰੀਕਨ ਭਾਈਚਾਰੇ ਦੇ ਫਾਰਮਰ, ਬਿਜ਼ਨਸ ਆਗੂ ਅਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੀਆ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਜਦ ਕਿ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਆਪਣੀ ਯੋਗਤਾ ਅਨੁਸਾਰ ਫੰਡ ਇਕੱਤਰਤਾ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਗਿਆ। ਅੰਤ ਡੇਵਿੰਡ ਵਲਡਿਉ ਨੇ ਹਾਜ਼ਰੀਨ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਸਭ ਹਾਜ਼ਰੀਨ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।