ਬਸੰਤ ਰਿਤੂ ਯੂਥ ਕਲੱਬ ਨੇ ਮਨਾਇਆ ਯੋਗਾ ਦਿਵਸ

ਪਟਿਆਲਾ (ਅਰਵਿੰਦਰ ਸਿੰਘ) ਪਿਛਲੇ 5 ਸਾਲਾਂ ਤੋਂ ਪੂਰੇ ਵਿਸ਼ਵ ਦੇ ਅੰਦਰ ਅੰਤਰ ਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਅਤੇ ਨਹਿਰੂ ਯੂਵਾ ਕੇਂਦਰ ਪਟਿਆਲਾ ਵੱਲੋਂ ਹਰ ਸਾਲ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਕੈਂਪ ਲਗਾਇਆ ਜਾਂਦਾ ਹੈ ਪਰੰਤੂ ਇਸ ਸਾਲ ਕੋਵਿਡ—19 ਦੀ ਮਹਾਂਮਾਰੀ ਦੇ ਦੌਰ ਨੂੰ ਵੇਖਦੇ ਹੋਏ ਕਲੱਬ ਮੈਂਬਰਾਂ ਵੱਲੋਂ ਘਰ ਵਿੱਚ ਬਹਿ ਕੇ ਹੀ ਕਲੱਬ ਦੇ 300 ਮੈਂਬਰਾਂ ਵੱਲੋਂ ਘਰ ਵਿੱਚ ਬੈਠ ਕੇ ਹੀ ਪਟਿਆਲਾ ਦੇ ਮਸ਼ਹੂਰ ਯੋਗਾ ਅਧਿਆਪਕ ਸ੍ਰ. ਭੁਪਿਦਰ ਸਿੰਘ ਵੱਲੋਂ ਆਨ ਲਾਇਨ ਮਾਧਿਅਮ ਰਾਹੀਂ ਯੋਗਾ ਕੀਤਾ ਗਿਆ।

ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਰੋਬਿੰਨ ਸਿੰਘ ਨੇ ਆਖਿਆ ਕਿ ਭਾਰਤ ਵੱਲੋਂ ਪੂਰੇ ਵਿਸ਼ਵ ਨੂੰ ਯੋਗਾ ਜਿਹੀ ਪ੍ਰਾਚੀਨ ਵਿਧੀ ਜੋ ਸਿਖਾਈ ਗਈ ਹੈ ਪੂਰੇ ਵਿਸ਼ਵ ਦੇ ਅੰਦਰ ਲੋਕ ਯੋਗਾ ਕਰਕੇ ਆਪਣੀਆਂ ਬਿਮਾਰੀਆਂ ਤੋਂ ਨਿਯਾਤ ਪਾ ਹਰੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਪਿਛਲੇ 5 ਸਾਲਾਂ ਤੋਂ ਪੂਰੇ ਵਿਸ਼ਵ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਸਦਕੇ ਪੂਰਾ ਵਿਸ਼ਵ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਂਦਾ ਹੈ ਪਰ ਇਸ ਸਾਲ 21 ਜੂਨ 2020 ਨੰੂੰ ਯੋਗਾ ਦਿਵਸ ਦਿਹਾੜੇ ਪੂਰਾ ਵਿਸ਼ਵ ਕਰੋਨਾ ਮਹਾਂਮਾਰੀ ਦੇ ਸੰਕਟ ਵਿੱਚੋੋਂ ਲੰਘ ਰਿਹਾ ਹੈ। ਇਸ ਦੇ ਚਲਦੇ ਹੋਏ ਯੋਗਾ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਕਿਉਂਕਿ ਯੋਗਾ ਨਾਲ ਹਰਇੱਕ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਨਿਰੋਗ ਜੀਵਨ ਜੀਆ ਜਾ ਸਕਦਾ ਹੈ। ਇਸ ਲਈ ਯੋਗਾ ਜੀਵਨ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਯੋਗਾ ਦੇ ਅਧਿਆਪਕ ਸ੍ਰ. ਭੁਪਿੰਦਰ ਸਿੰਘ ਨੇ ਆਖਿਆ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਉੱਘਾ ਸਥਾਨ ਰੱਖਣ ਵਾਲੇ ਬਸੰਤ ਰਿਤੂ ਕਲੱਬ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਕਲੱਬ ਦੇ 300 ਮੈਂਬਰਾਂ ਨੂੰ ਆਨ ਲਾਇਨ ਯੋਗਾ ਨਾਲ ਜੋੜਕੇ ਸਮਾਜ ਦੀ ਇੱਕ ਅਹਿਮ ਸੇਵਾ ਕੀਤੀ ਹੈ। ਜਿਸ ਦੀ ਸ਼ਲਾਘਾ ਜਿੰਨੀ ਹੋ ਸਕੇ ਕਰਨੀ ਚਾਹੀਦੀ ਹੈ। ਯੋਗਾ ਦਿਵਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਤੇ ਆਯੂਸ਼ ਮੰਤਰਾਲੇ ਵੱਲੋ ਯੋਗ ਦਿਵਸ ਨੂੰ ਨਿਵੇਕਲੇ ਰੂਪ ਵਿੱਚ ਪ੍ਰਸਤੁਤ ਕਰਦੇ ਹੋਏ ਯੋਗ ਐਟ ਹੋਮ ਅਤੇ ਯੋਗ ਵਿੱਧ ਫੈਮਲੀ ਲੋਕਾਂ ਲਈ ਲਾਭਦਾਇਕ ਸਿੱਧ ਹੋਵੇਗਾ। ਸਾਨੂੰ ਸਾਰਿਆਂ ਨੂੰ ਪ੍ਰ਼ਤੀਦਿਨ ਯੋਗਾ ਕਰਕੇ ਹਰਸ਼ ਪੁਸ਼ਟ ਜੀਵਨ ਨੂੰ ਬਿਮਾਰੀਆਂ ਤੋਂ ਰਹਿਤ ਬਣਾਉਣਾ ਚਾਹੀਦਾ ਹੈ।

Share This :

Leave a Reply