ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।

ਨਾਭਾ (ਤਰੁਣ ਮਹਿਤਾ) ਨਾਭਾ ਵਿਖੇ ਵੱਖਰੇ ਢੰਗ ਨਾਲ ਡਰਾਇੰਗ ਟੀਚਰ ਨੈਸ਼ਨਲ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਉਣਾਂ ਵੱਲੋਂ ਆਪਣੇ ਹੀ ਘਰ ਦੇ ਵਿੱਚ ਡਰਾਇੰਗ ਪ੍ਰਦਰਸ਼ਨੀ ਲਗਾ ਕੇ ਅਤੇ ਤੁਲਸੀ ਦੀ ਪੂਜਾ ਕੀਤੀ ਗਈ,ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਮਿਤਲ ਸ਼ੈਟੀ ਅਤੇ ਰੋਟਰੀ ਕਲੱਬ ਨਾਭਾ ਦੀ ਪੂਰੀ ਟੀਮ ਨੇ ਹਾਜ਼ਰੀ ਲਗਵਾਈ ਅਤੇ ਤੁਲਸੀ ਪੁਜਾ ਕੀਤੀ ਗਈ।

ਇਸ ਮੌਕੇ ਤੇ ਪ੍ਰਧਾਨ   ਰਜਨੀਸ਼ ਮਿਤਲ ਸ਼ੈਟੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਤੇ ਪਵਿੱਤਰ ਤੁਲਸੀ ਪੁਜਾ ਕੀਤੀ ਗਈ ਹੈ। ਅਤੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਇਸ ਮੌਕੇ  ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ ਕਿ  ਅਸੀਂ ਆਪਣੇ ਘਰ ਵਿਖੇ ਡਰਾਇੰਗ ਪ੍ਰਦਰਸ਼ਨੀ ਦੇ ਨਾਲ ਤੁਲਸੀ ਦੀ ਪੂਜਾ ਕਰਵਾਈ ਹੈ। ਕਿਹਾ ਕਿ ਹਰ ਇੱਕ ਵਿਅਕਤੀ ਨੂੰ ਦੋ ਤੋਂ ਚਾਰ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਡੱਲਾ,ਜੀਵਨ ਪ੍ਰਕਾਸ਼, ਡਾਂ ਆਈ ਡੀ ਗੋਇਲ, ਨੀਤਿਨ ਜੈਨ, ਹਾਜ਼ਰ ਸਨ।

Share This :

Leave a Reply