ਮਾਨਵਤਾ ਦੀ ਸੇਵਾ ਦਾ ਕਾਰਜ ਸਭ ਤੋਂ ਉੱਤਮ ਅਤੇ ਮਹਾਨ ਹੈ : ਡਾ: ਉਬਰਾਏ

ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ, ਹੋਮਿਓਪੈਥਿਕ ਡਿਸਪੈਂਸਰੀ ਅਤੇ ਚੈਰੀਟੇਬਲ ਖੂਨਜਾਂਚ ਲੈਬੋਰੇਟਰੀ ਦਾ ਉਦਘਾਟਨ ਕਰਦੇ ਹੋਏ ਡਾ: ਸੁਰਿੰਦਰਪਾਲ ਸਿੰਘ ਉਬਰਾਏ ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਨਾਲ ਹਨ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਤੇ ਹੋਰ ਪਤਵੰਤੇ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਗੜਸ਼ੰਕਰ ਰੋਡ ‘ਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਨਜ਼ਦੀਕ ਸਥਾਪਿਤ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ, ਹੋਮਿਓਪੈਥਿਕ ਡਿਸਪੈਂਸਰੀ ਅਤੇ ਚੈਰੀਟੇਬਲ ਖੂਨਜਾਂਚ ਲੈਬੋਰੇਟਰੀ ਦਾ ਉਦਘਾਟਨ ਡਾ: ਸੁਰਿੰਦਰਪਾਲ ਸਿੰਘ ਉਬਰਾਏ ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੀਤਾ ਕੀਤਾ ਗਿਆ। ਡਾ: ਉਬਰਾਏ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਦਾ ਕਾਰਜ ਸਭ ਤੋਂ ਉੱਤਮ ਅਤੇ ਮਹਾਨ ਹੈ । ਕਿਸੇ ਵੀ ਲੋੜਵੰਦ ਨੂੰ ਸਮੇਂ ਸਿਰ ਪਹੁੰਚਾਈ ਸਹਾਇਤਾ ਉਸ ਨੂੰ ਨਵਾਂ ਜੀਵਨ ਦੇ ਸਕਦੀ ਹੈ । ਜਿਹੜੀਆਂ ਵੀ ਸੰਸਥਾਵਾਂ ਇਸ ਖੇਤਰ ਵਿਚ ਨਿਸ਼ਕਾਮ ਸੇਵਾ ਰਾਹੀਂ ਯੋਗਦਾਨ ਪਾ ਰਹੀਆਂ ਹਨ ਉਹ ਸਚਮੁਚ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਤੇ ਚਲ ਰਹੀਆਂ ਹਨ।

ਇਨ੍ਹਾਂ ਡਿਸਪੈਂਸਰੀਆਂ ਵਿਚ ਕੁਆਲੀਫਾਈਡ ਅਤੇ ਤਜਰਬੇਕਾਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਜਾਂਚ ਉਪਰੰਤ ਲੇੜ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਖੂਨ ਜਾਂਚ ਲੈਬੋਰੇਟਰੀ ਵਿਖੇ ਵੀ ਬਹੁਤ ਹੀ ਘੱਟ ਰੇਟ ਤੇ ਬਲੱਡ ਟੈਸਟ ਕੀਤੇ ਜਾਣਗੇ। ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸੇਵਾਵਾਂ ਆਮ ਜਨਤਾ ਦੀ ਡੀਮਾਂਡ ਨੂੰ ਮੁੱਖ ਰਖਦੇ ਹੋਏ ਮਾਨਵਤਾ ਦੀ ਸੇਵਾ ਲਈ ਅਰੰਭ ਕੀਤੀਆਂ ਗਈਆਂ ਹਨ। | ਇਸ ਤੋਂ ਪਹਿਲਾਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਪੰਜਾਬ, ਹਿਮਾਚਲ, ਹਰਿਆਣਾ ਤੇ ਰਾਜਸਥਾਨ ਵਿਚ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਮੁਫ਼ਤ ਡਿਸਪੈਂਸਰੀਆਂ ਵੀ ਖੋਲ੍ਹ ਰਿਹਾ ਹੈ | ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਬੁਲਾਰੇ ਢਾਡੀ ਕਸ਼ਮੀਰ ਸਿੰਘ ਕਾਦਰ, ਜਗਜੀਤ ਸਿੰਘ, ਕੌਂਸਲਰ ਪਰਮ ਸਿੰਘ ਖ਼ਾਲਸਾ, ਬਾਬਾ ਨਾਰੰਗ ਸਿੰਘ, ਡਾ: ਹਰਦੇਵ ਸਿੰਘ, ਇੰਦਰਜੀਤ ਸਿੰਘ ਬਾਹੜਾ, ਭੁਪਿੰਦਰ ਸਿੰਘ ਸਿੰਬਲੀ, ਡਾ:ਤਜਿੰਦਰ ਸਿੰਘ, ਅਮਰਜੋਤ ਸਿੰਘ ਇੰਚਾਰਜ ਦੁਆਬਾ ਜ਼ੋਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਡੀ ਐਸ ਪੀ ਰਾਜ ਕੁਮਾਰ, ਗੁਰਚਰਨ ਅਰੋੜਾ, ਬੀਬੀ ਸੁਸ਼ੀਲ ਕੌਰ, ਡਾ: ਹਰਵਿੰਦਰ ਸਿੰਘ ਐਸ ਐਮ ਓ, ਮਲਵਿੰਦਰ ਸਿੰਘ ਮਹਾਲੋਂ, ਰਛਪਾਲ ਸਿੰਘ ਸਰਪੰਚ, ਪਰਮ ਸਿੰਘ ਖਾਲਸਾ, ਵਰਿੰਦਰ ਬਜਾੜ, ਰਤਨ ਜੈਨ, ਸੁਖਮਿੰਦਰ ਸਿੰਘ ਤੂਰ, ਤਰਲੋਚਨ ਸਿੰਘ ਖਟਕੜ ਕਲਾਂ, ਪਲਵਿੰਦਰ ਸਿੰਘ ਬੰਗਾ, ਉੱਤਮ ਸਿੰਘ, ਬਲਵੰਤ ਸਿੰਘ, ਇੰਦਰਜੀਤ ਸਿੰਘ ਬਾਹੜਾ, ਕਮਲਪ੍ਰੀਤ ਸਿੰਘ, ਜਗਜੀਤ ਸਿੰਘ ਅਤੇ ਅਲੱਗ ਅਲੱਗ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ ।

Share This :

Leave a Reply