ਫਰਿਜ਼ਨੋ ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਅਮਰੀਕਾ ਵਿੱਚ ਹਰ ਦਿਨ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਦੇਸ਼ ਵਿੱਚ ਰੋਜ਼ਾਨਾ ਹੁੰਦੀਆਂ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਵਿੱਚ ਕਈ ਨਾਗਰਿਕ ਆਪਣੀ ਜਾਨ ਗਵਾ ਚੁੱਕੇ ਹਨ।ਐਤਵਾਰ ਦੇ ਦਿਨ ਵੀ ਹਿਊਸਟਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੇ ਇੱਕ ਔਰਤ ਦੀ ਜਾਨ ਲੈ ਲਈ ਹੈ।ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਅਨੁਸਾਰ ਹਿਊਸਟਨ ਦੇ ਇੱਕ ਨਾਈਟ ਕਲੱਬ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਇੱਕ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ
ਜਦਕਿ ਇਸ ਦੌਰਾਨ ਤਿੰਨ ਡਿਪਟੀ ਅਧਿਕਾਰੀ ਵੀ ਜ਼ਖ਼ਮੀ ਹੋ ਗਏ।ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਤਿੰਨ ਡਿਪਟੀ ਅਧਿਕਾਰੀ ਇੱਕ ਕਲੱਬ ਦੀ ਪਾਰਕਿੰਗ ਵਾਲੀ ਥਾਂ ਤੇ ਲੜਾਈ ਦੌਰਾਨ ਹੋਈ ਗੋਲੀਬਾਰੀ ਦਾ ਜਵਾਬ ਦੇਣ ਦੀ ਕਾਰਵਾਈ ਵਿੱਚ ਜਖਮੀ ਹੋ ਗਏ ,ਜਿਹਨਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਵਾਰਦਾਤ ਸੰਬੰਧੀ ਸ਼ਹਿਰ ਦੇ ਕਾਰਜਕਾਰੀ ਸਹਾਇਕ ਥਾਣਾ ਮੁਖੀ ਟਰੌਏ ਫਿਨਰ ਅਨੁਸਾਰ ਮਰਨ ਵਾਲੀ ਔਰਤ ਇੱਕ ਆਮ ਨਾਗਰਿਕ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਰ ਦਿੱਤਾ ਗਿਆ।ਇਸ ਗੋਲੀਬਾਰੀ ਦੇ ਸ਼ੱਕੀ ਸ਼ੂਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਉਸ ਦੁਆਰਾ ਚਲਾਈ ਗਈ ਗੋਲੀ ਦਾ ਮਕਸਦ ਫਿਲਹਾਲ ਸਾਹਮਣੇ ਨਹੀ ਆਇਆ ਹੈ, ਜਦਕਿ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।