ਟੈਕਸਾਸ ਤੋਂ ਟਰੰਪ ਹਮਾਇਤੀ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਪ੍ਰਾਈਵੇਟ ਜੈੱਟ ‘ਤੇ ਵਾਸ਼ਿੰਗਟਨ ਡੀ.ਸੀ ਪਹੁੰਚੀ ਮਹਿਲਾ


ਫਰਿਜ਼ਨੋ, ਕੈਲੀਫੋਰਨੀਆਂ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਟੈਕਸਾਸ ਦੇ ਫਰਿਸਕੋ ਦੀ ਰਹਿਣ ਵਾਲੀ ਇੱਕ ਮਹਿਲਾ ਜੋ ਕਿ ਰੀਅਲ ਐਸਟੇਟ ਦੇ ਕਿੱਤੇ ਨਾਲ ਸੰਬੰਧਤ ਰੱਖਦੀ ਹੈ, ਨੇ ਬੁੱਧਵਾਰ ਨੂੰ ਕੈਪੀਟਲ ਵਿੱਚ ਹੋਏ ਪ੍ਰਦਰਸ਼ਨ ਲਈ ਦੋਸਤਾਂ ਸਮੇਤ ਇੱਕ ਨਿੱਜੀ ਜਹਾਜ਼ ‘ਤੇ ਉਡਾਣ ਭਰੀ। ਜੀਨਾ ਰਿਆਨ ਨਾਮ ਦੀ ਇਹ ਮਹਿਲਾ ਜੋ ਇੱਕ ਰੇਡੀਓ ਹੋਸਟ ਵੀ ਹੈ, ਨੇ ਡੈਂਟਨ, ਟੈਕਸਾਸ ਵਿੱਚ ਯੂ ਐਸ ਟ੍ਰਿਨਿਟੀ ਐਵੀਏਸ਼ਨ ਤੋਂ ਉਡਾਨ ਭਰੀ ਸੀ। ਟਰੰਪ ਦੀ ਹਮਾਇਤੀ ਇਸ ਮਹਿਲਾ ਨੂੰ ਫੇਸਬੁੱਕ ‘ਤੇ ਮਲਟੀਪਲ ਫੋਟੋਆਂ’ ਚ ਟੈਗ ਕੀਤਾ ਗਿਆ ਹੈ , ਜਿਹਨਾਂ ਵਿੱਚ ਉਹ ਆਪਣੇ ਸਾਮਾਨ ਸਮੇਤ ਵੱਡੀ ਮੁਸਕੁਰਾਹਟ ਦਿੰਦੀ ਦਿਖਾਈ ਦੇ ਰਹੀ ਹੈ।

ਇਸਦੇ ਇਲਾਵਾ ਰਿਆਨ ਨੇ ਆਪਣੀਆਂ ਪੋਸਟ ਕੀਤੀਆਂ ਫੋਟੋਆਂ ਵਿੱਚ ਟਰੰਪ ਦੇ ਹੱਕ ਵਿੱਚ ਮਾਰਚ ਟੂ ਸੇਵ ਅਮੇਰਿਕਾ, ਸਟਾਪ ਦ ਸਟੀਲ ਆਦਿ ਸ਼ਬਦ ਪ੍ਰਯੋਗ ਕੀਤੇ ਹਨ। ਬੁੱਧਵਾਰ ਦੰਗਿਆਂ ਦੀ ਸਵੇਰ ਨੂੰ ਰਿਆਨ ਨੇ ਕੈਪੀਟਲ ਇਮਾਰਤ ਵੱਲ ਜਾਂਦਿਆਂ ਹੋਇਆ ਇੱਕ ਲਾਈਵ ਸਟ੍ਰੀਮ ਕਰਦਿਆਂ ਰਾਜਧਾਨੀ ਵਿੱਚ ਆਉਣ ਦੇ ਮਕਸਦ ਬਾਰੇ ਦਸਦਿਆਂ ਟਰੰਪ ਨੂੰ ਆਪਣਾ ਰਾਸ਼ਟਰਪਤੀ ਕਿਹਾ। ਇੰਨਾ ਹੀ ਨਹੀ ਰਿਆਨ ਨੇ ਪ੍ਰਦਰਸ਼ਨ ਦੌਰਾਨ ਕੈਪੀਟਲ ਇਮਾਰਤ ਵਿੱਚ ਵੀ ਆਪਣੀ ਸਰਗਰਮੀ ਜਾਰੀ ਰੱਖਦਿਆਂ ਉਸਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਦਿਨ ਦੇ ਅੰਤ ਵਿੱਚ ,ਇਸਨੂੰ ਆਪਣੀ ਜਿੰਦਗੀ ਦਾ ਸਭ ਤੋਂ ਵਧੀਆ ਦਿਨ ਦੱਸਿਆ।ਇਸ ਮਹਿਲਾ ਦੇ ਲੋੜੀਂਦੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਿਲ ਹੋਣ ਬਾਰੇ ਮੈਟਰੋਪੋਲੀਟਨ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

Share This :

Leave a Reply