ਅੰਮ੍ਰਿਤਸਰ (ਮੀਡੀਆ ਬਿਊਰੋ) ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਮਿਤੀ: 24 ਜੁਲਾਈ ਨੂੰ ਦੁਪਹਿਰ 03:00 ਵਜੇ ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਣਬੀਰ ਸਿੰਘ ਮੁਧਲ ਨੇ ਦੱਸਿਆ ਕਿ ਇਸ ਵੈਬੀਨਾਰ ਦੀ ਸ਼ੁਰੂਆਤ ਕੈਬੀਨੇਟ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਅਤੇ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾਰੀ ਵੱਲੋਂ ਕੀਤੀ ਜਾਵੇਗੀ।
ਉਨਾਂ ਇਹ ਵੀ ਦੱਸਿਆ ਕਿ ਇਸ ਵੈਬੀਨਾਰ ਵਿੱਚ ਨਾਮਵਰ ਕੰਪਨੀਆਂ ਜਿਵੇਂ ਕਿ ਮਾਇਕਰੋਸੋਫਟ, ਅਮਾਜੋਨ, ਡੈੱਲ, ਪੈਪਸੀਕੋ,ਵਾਲਮਾਰਟ ਇੰਡਿਆ ਦੇ ਨੁਮਾਇੰਦੀਆਂ ਵੱਲੋਂ ਨੌਜਵਾਨਾਂ ਨੂੰ ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਜੀ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਨੌਜਵਾਨਾਂ www.pgrkam.com ਤੇ ਰਜਿਸਟਰ ਹੋਣਾ ਲਾਜ਼ਮੀ ਹੈ। ਉਨਾਂ ਇਹ ਵੀ ਦੱਸਿਆ ਕਿ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਅਤੇ ਪੋਸਟ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਨੌਜਵਾਨ ਜੋ www.pgrkam.com ਤੇ ਪਹਿਲਾਂ ਤੋਂ ਹੀ ਰਜਿਸਟਰ ਹਨ ਉਹ ਉੱਤੇ ਦਿੱਤੇ ਲਿੰਕ ਰਾਹੀਂ ਵੈਬੀਨਾਰ ਵਿੱਚ ਸਿੱਧਾ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜੋ ਨੋਜਵਾਨ ਰਜਿਸਟਰ ਨਹੀਂ ਹਨ ਉਹ ਆਪਣੇ ਆਪ ਨੂੰ ਉਪਰ ਦਿੱਤੇ ਗਏ ਲਿੰਕ ਤੇ ਰਜਿਸਟਰ ਕਰਕੇ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਇਸ ਵੈਬੀਨਾਰ ਦਾ ਪ੍ਰਸਾਰਣ ਯੂ ਟਿਊਬ ਤੇ ਵੀ ਕੀਤਾ ਜਾਵੇਗਾ, ਜਿਸਦਾ ਲਿੰਕ ਨੋਜਵਾਨਾਂ ਨੂੰ ਵੈਬੀਨਾਰ ਲਈ ਰਜਿਸਟਰ ਕਰਨ ਉਪਰੰਤ ਪ੍ਰਾਪਤ ਹੋਵੇਗਾ। ਇਸ ਵੈਬੀਨਾਰ ਬਾਰੇ ਹੋਰ ਜਾਣਕਾਰੀ ਲੈਣ ਦੇ ਇਛੁੱਕ ਨੌਜਵਾਨ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ਼੍ਰੀ ਸਤਿੰਦਰ ਸਿੰਘ ਨਾਲ ਮੋਬਾਇਲ ਨੰ: 88263-00334 ਜਾਂ ਬਿਊਰੋ ਦੀ ਹੈਲਪਲਾਈਨ ਨੰਬਰ 99157-89068 ਤੇ ਸੰਪਰਕ ਕਰ ਸਕਦੇ ਹਨ।






















