ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸਵਰਗੀ ਸ. ਬਲਵੰਤ ਸਿੰਘ ਸਰਹਾਲ ਦੇ ਸਪੁੱਤਰ ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਪੰਚਾਇਤ ਸੰਮਤੀ ਔੜ ਤੇ ਸੀਨੀਅਰ ਅਕਾਲੀ ਲੀਡਰ ਦਾ ਅਮਰੀਕਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਕੁੱਝ ਦਿਨਾਂ ਲਈ ਜਰੂਰੀ ਪਰਿਵਾਰਕ ਰੁਝੇਵਿਆਂ ਲਈ ਅਮਰੀਕਾ ਪੁੱਜੇ ਕੁਲਜੀਤ ਸਿੰਘ ਸਰਹਾਲ ਨੇ ਗਲੱਬਾਤ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਪੰਜਾਬ ਦੇ ਵਿਕਾਸ ਤੇ ਆਰਥਿਕਤਾ ਵਿੱਚ ਪਾਏ ਵੱਡੇ ਯੋਗਦਾਨ ਨੂੰ ਕੋਈ ਅੱਖੋਂ ਉਹਲੇ ਨਹੀਂ ਕਰ ਸਕਦਾ ਤੇ ਅੱਗੇ ਤੋਂ ਵੀ ਆਸ ਹੈ ਕਿ ਹਮੇਸਾਂ ਆਪਣੀਆਂ ਜੜ੍ਹਾਂ ਤੇ ਸੰਸਕਾਰਾਂ ਨਾਲ ਜੁੜੇ ਪੰਜਾਬੀ ਭਰਾ ਪੰਜਾਬ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਉਹਨਾਂ ਕਿਹਾ ਕਿ ਕੋਵਿਡ19 ਦੌਰਾਨ ਜਿਨਾਂ ਕੁਝ ਕ ਲੋਕਾਂ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਖਿਲਾਫ ਕੁਝ ਗਲਤ ਪ੍ਰਚਾਰ ਕੀਤਾ ਗਿਆ ਸੀ ਉਸਦੀ ਹਰ ਇਕ ਨੇ ਨਿੰਦਿਆਂ ਕੀਤੀ ਹੈ । ਉਹਨਾਂ ਕਿਹਾ ਕਿ ਕੋਵਿਡ19 (ਕਰੋਨਾ ਵਾਇਰਸ) ਦੇ ਸੰਕਟਮਈ ਸਮੇਂ ਦੋਰਾਨ ਵੀ ਪ੍ਰਵਾਸੀ ਪੰਜਾਬੀਆਂ ਨੇ ਲੋੜਵੰਦ ਲੋਕਾਂ ਦੀ ਸਹਾਇਤਾ ਵਿੱਚ ਅਹਿਮ ਯੋਗਦਾਨ ਪਾਇਆ ਜਿਸ ਨਾਲ ਪੰਜਾਬੀਆਂ ਦੀ ਵਿਸ਼ਵ ਭਰ ਵਿੱਚ ਸ਼ਵੀ ਬਣੀ ਹੈ । ਉਹਨਾ ਕਿਹਾ ਕਿ ਬੰਗਾ ਹਲਕੇ ਦੇ ਕਿਸੇ ਵੀ ਐਨ.ਆਰ.ਆਈ ਵੀਰ ਨੂੰ ਕੋਈ ਜਮੀਨ ਜਾਇਦਾਦ ਦੀ ਸਮੱਸਿਆ ਹੋਵੇ ਤਾਂ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸੱਕਦੇ ਹਨ। ਉਹ ਇਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਯਤਨ ਕਰਨਗੇ। ਕੁਲਜੀਤ ਸਿੰਘ ਸਰਹਾਲ ਦਾ ਸਵਾਗਤ ਕਰਨ ਵਾਲਿਆਂ ਵਿੱਚ ਸ੍ਰੀ ਸ਼ਾਦੀ ਲਾਲ ਭਾਟੀਆ, ਗੁਰਮੇਜ ਸਿੰਘ ਪਾਲ, ਸੀਤਲ ਸਿੰਘ ਪਾਲ, ਸੁਰਿੰਦਰ ਪਾਲ ਉਜਾਗਰ, ਡਾਕਟਰ ਬਲਰਾਜ ਭਾਟੀਆ, ਪ੍ਰਭਜੋਤ ਕੌਰ ਪਾਲ, ਕਮਲ ਵਿਰਦੀ, ਸ੍ਰੀ ਪਰਮਜੀਤ ਭੁੱਟਾ, ਗੁਰਮੇਲ ਉਜਾਗਰ, ਦਲੀਪ ਸਿੰਘ ਪਾਲ ਅਮਨਦੀਪ ਕੌਰ ਉਜਾਗਰ, ਹਰਬੰਸ ਕੌਰ ਉਜਾਗਰ, ਡਾਕਟਰ ਹਰਜਿੰਦਰ ਪਾਲ, ਤੇਜਪਾਲ ਸਿੰਘ ਵਿਰਕ ਵਿਸ਼ੇਸ ਤੌਰ ਤੇ ਹਾਜਿਰ ਸਨ।