ਮਮਤਾ ਮਿੱਤਲ ਦੇ ਹੱਕ ਵਿੱਚ ਵੋਟ ਪਾਉਣ ਦੀ ਕੀਤੀ ਵਾਰਡ ਵਾਸੀਆਂ ਨੂੰ ਅਪੀਲ

ਨਾਭਾ (ਤਰੁਣ ਮਹਿਤਾ) ਨਗਰ ਕੌਂਸਲ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਅਖਾੜਾ ਭਖਦਾ ਜਾ ਰਿਹਾ ਹੈ, ਉਥੇ ਹੀ ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਮਮਤਾ ਮਿੱਤਲ ਵੱਲੋਂ ਆਪਣੇ ਵਾਰਡ ਵਿੱਚ ਡੋਰ ਟੂ ਡੋਰ ਕੀਤਾ ਗਿਆ, ਅਤੇ ਵਾਰਡ ਵਾਸੀਆਂ ਵੱਲੋਂ ਸੰਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਵਾਰਡ ਵਾਸੀਆਂ ਨੇ ਉਮੀਦਵਾਰ ਮਮਤਾ ਮਿੱਤਲ ਨੂੰ ਵਾਰਡ ਨੰਬਰ 9 ਤੋ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ ਅੱਜ ਡੋਰ ਟੂ ਡੋਰ ਪ੍ਰੋਗਰਾਮ ਵਿੱਚ ਵਾਰਡ ਦੇ ਹਰ ਘਰ ਦਾ ਉਮੀਦਵਾਰ ਮਮਤਾ ਮਿੱਤਲ ਨੂੰ ਸਮਰਥਨ ਮਿਲਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਮਮਤਾ ਮਿੱਤਲ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਵਲੋ ਵਾਰਡ ਵਿੱਚ ਲਗਾਤਾਰ ਵਿਕਾਸ ਕਰਵਾਏ ਗਏ ਹਨ।

ਵਾਰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਇਕ ਤਰਫਾ ਮੁਕਾਬਲਾ ਹੈ। ਵਾਰਡ ਵਾਸੀਆਂ ਵੱਲੋਂ ਪਿਆਰ ਅਤੇ ਸਤਿਕਾਰ ਕਰਦਿਆਂ ਜਿੱਤ ਦੀ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਉਮੀਦਵਾਰ ਮਮਤਾ ਮਿੱਤਲ ਨੇ ਕਿਹਾ ਕਿ ਸਾਨੂੰ ਵਾਰਡ ਵਾਸੀਆਂ ਵੱਲੋਂ 100% ਹੁੰਗਾਰਾ ਮਿਲ ਰਿਹਾ ਹੈ। ਸਾਰੇ ਵਾਰਡ ਵਾਸੀ ਮੇਰੇ ਪਰਿਵਾਰ ਦੀ ਤਰ੍ਹਾਂ ਮੇਰੇ ਨਾਲ ਹਨ। ਮੈਨੂੰ ਮੇਰੇ ਵਾਰਡ ਵਾਸੀਆਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਸਾਰੇ ਉਮੀਦਵਾਰਾਂ ਨਾਲੋ ਸਭ ਤੋਂ ਵੱਧ ਵੋਟਾਂ ਲੈ ਕੇ ਇਤਿਹਾਸਕ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਚੋਣ ਪ੍ਰਚਾਰ ਨੂੰ ਵੇਖਦੇ ਹੋਏ ਵਿਰੋਧੀਆਂ ਦੇ ਹੋਸ਼ ਉੱਡ ਗਏ ਹਨ। ਸਮਾਜ ਸੇਵਕ ੳਮ ਪ੍ਰਕਾਸ਼ ਮਿੱਤਲ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵਾਰਡ ਵਾਸੀ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣਗੇ। ਜ਼ਿਕਰਯੋਗ ਹੈ ਕਿ ਹਲਕਾ ਨਾਭਾ ਵਿਚ ਮਿੱਤਲ ਪਰਿਵਾਰ ਦਾ ਚੰਗਾ ਰਸੂਖ ਹੈ। ਇਸ ਮੌਕੇ ਨੀਰੂ ਵਰਮਾਂ, ਪੈਣੀ ਅਗਰਵਾਲ, ਸ਼ਸ਼ੀ ਸਿੰਗਲਾ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।

Share This :

Leave a Reply