ਵਿਜੈ ਇੰਦਰ ਸਿੰਗਲਾ ਨੇ ਅੰਤਰਰਾਸ਼ਟਰੀ ਸਿੱਖਿਆ ਦਿਵਸ ਅਤੇ ਕੌਮੀ ਬਾਲੜੀ ਦਿਵਸ ਮੌਕੇ ਨੌਜਵਾਨਾਂ ਨੂੰ ਦਿੱਤੀ ਵਧਾਈ

ਚੰਡੀਗੜ (ਮੀਡੀਆ ਬਿਊਰੋ)  ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੂਬੇ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਸਿੱਖਿਆ ਦਿਵਸ ਅਤੇ ਰਾਸ਼ਟਰੀ ਬਾਲੜੀ ਦਿਵਸ ਦੀ ਵਧਾਈ ਦਿੱਤੀ ਅਤੇ  ਭਵਿੱਖ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਆਸ ਅਤੇ ਅਰਦਾਸ ਕੀਤੀ ।ਆਪਣੇ ਟਵੀਟ ਸੰਦੇਸ਼ ਰਾਹੀਂ ਕੈਬਨਿਟ ਮੰਤਰੀ ਨੇ ਕਿਹਾ , “ਸਿੱਖਿਆ, ਸਾਡੀ ਅੰਦਰੂਨੀ ਉੂਰਜਾ ਨੂੰ ਸੇਧ ਦੇਣ, ਤੁਹਾਡੇ ਸੁਪਨਿਆਂ ਨੂੰ ਪਰਵਾਜ਼ , ਅਤੇ  ਸਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ #ਅੰਤਰਰਾਸ਼ਟਰੀ ਸਿੱਖਿਆ ਦਿਵਸ ਮੌਕੇ ,ਆਓ ਆਪਾਂ ਸਿੱਖਿਆ ਦੀ ਸੌਗਾਤ ਦੇਣ ਦਾ ਪ੍ਰਣ ਕਰੀਏ ਅਤੇ ਸੁਨਹਿਰੇ ਭਵਿੱਖ, ਲੋਕਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਅਗਾਂਹਵਧੂ ਸਮਾਜਾਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਈਏ।’’ ਇਸ ਮੌਕੇ ਕੈਬਨਿਟ ਮੰਤਰੀ ਨੇ ਕੌਮੀ ਬਾਲੜੀ ਦਿਵਸ ‘ਤੇ ਨਿੱਘੀ ਵਧਾਈ ਵੀ ਦਿੱਤੀ ਅਤੇ ਧੀਆਂ ਨੂੰ ਰੂੜੀਵਾਦੀ ਮਾਨਸਿਕਤਾ ਅੱਗੇ ਝੁਕਣ ਦੀ ਥਾਂ ਡੱਟ ਕੇ ਜੀਵਨ ਨਿਰਵਾਹ ਕਰਨ ਦਾ ਸੰਕਲਪ ਲੈਣ ਲਈ ਵੀ ਅਪੀਲ ਕੀਤੀ।

ਉਹਨਾਂ ਟਵੀਟ ਕੀਤਾ “ਆਓ ਅਸੀਂ ਆਪਣੇ ਯਤਨਾਂ ਨੂੰ ਅੱਗੇ ਵਧਾਉਂਦਿਆਂ ਧੀਆਂ ਦੀ ਸਿੱਖਿਆ ਪ੍ਰਾਪਤੀ ਅਤੇ ਸੁਪਨੇ ਸਰ ਕਰਨ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਈਏ ਕਿਉਂਕਿ ਕੋਈ ਵੀ ਸਮਾਜ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ!“ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਵਲ ਮੁੰਡਿਆਂ ਦੇ ਤਿਉਹਾਰ ਮਨਾਉਣ ਦੀ ਰਵਾਇਤ ਨੂੰ ਤੋੜਨ ਲਈ ‘ਧੀਆਂ ਦੀ ਲੋਹੜੀ’ ਮਨਾਉਣ ਦਾ ਫੈਸਲਾ ਕੀਤਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਰਾਹੀਂ ਨੌਜਵਾਨ ਪੀੜੀ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਆਨਲਾਈਨ ਅਧਿਐਨ ਦੀ ਸਹੂਲਤ ਦੇਣ ਲਈ 1.74 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਹਨ। ਰਾਜ ਸਰਕਾਰ ਨੇ ਔਰਤਾਂ ਲਈ ਸਰਕਾਰੀ ਨੌਕਰੀਆਂ ਵਿਚ 33% ਰਾਖਵਾਂਕਰਨ ਅਤੇ ਪੀ.ਆਰ.ਆਈਜ਼ ਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ 50% ਰਾਖਵਾਂਕਰਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

Share This :

Leave a Reply