ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਮੀਡੀਆਂ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਪਹਿਲਾ ਅੰਤਰ-ਰਾਸ਼ਟਰੀ ਦਸਤਾਰ ਮੁਕਾਬਲਾ ਆਨ-ਲਾਈਨ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ‘ਪੰਜਾਬੀ ਮੀਡੀਆਂ ਯੂ.ਐਸ.ਏ.’ ਦੇ ‘ਯੂ-ਟਿਊਬ‘ ਚੈਨਲ ਤੇ ਵੀਡਿਓਜ਼ ਰਾਹੀ
ਵੀਡੀਓ ਰਾਹੀ ਸਮੁੱਚੇ ਭਾਈਚਾਰੇ ਦੀ ਜੱਜਮੈਂਟ ਲਈ ਪੇਸ਼ ਕੀਤਾ ਜਾਵੇਗਾ।
ਜਿਸ ਦੇ ਅਧਾਰ ‘ਤੇ ਇਨਾਮ ਅਤੇ ਸਨਮਾਨ ਦਿੱਤਾ ਜਾਵੇਗਾ। ਇਸ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਆਪਣੀ ਵੀਡੀਉ ਸ਼ੁਰੂ ਕਰਨ ਤੋਂ ਪਹਿਲਾ ਤੁਸੀਂ ਆਪਣਾ ਨਾਮ, ਕਿੱਥੋਂ ਦੇ ਵਸਨੀਕ ਹਨ, ਜਿਵੇਂ ਪਿੰਡ/ਸ਼ਹਿਰ, ਜਿਲ੍ਹਾ ਜਾਂ ਕਾਉਂਟੀ, ਸਟੇਟ, ਦੇਸ਼, ਅਦਿਕ ਅਤੇ ਇਸ ਦਸਤਾਰ ਮੁਕਾਬਲੇ ਸਬੰਧੀ ਸਹਿਮਤੀ ਕਿ ‘ਮੈਂ ਇਸ ਦਸਤਾਰ ਮੁਕਾਬਲੇ ਦੀਆਂ ਸਾਰੀਆਂ ਸਰਤਾਂ ਨੂੰ ਮੰਨਦਾ ਹੋਇਆ ਮੁਕਾਬਲੇ ‘ਚ ਹਿੱਸਾ ਲੈ ਰਿਹਾ ਹਾਂ’ (ਇਹ ਲਾਈਨਾਂ ਨਾ ਬੋਲਣ ਦੀ ਸੂਰਤ ਵਿੱਚ ਵੀਡੀਓ ਮੁਕਾਬਲੇ ‘ਚ ਸ਼ਾਮਿਲ ਨਹੀਂ ਕੀਤੀ ਜਾਵੇਗੀ)।


ਦਸਤਾਰ ਸਜਾਉਣ ਵੇਲੇ ਵੀਡੀਓ ਦਾ ਸਮਾਂ 10 ਮਿੰਟ ਨਿਯਤ ਹੈ। ਇਸ ਲਈ ਵੱਧ ਤੋਂ ਵੱਧ 10 ਮਿੰਟ ਤੱਕ ਦੀ ਹੀ ਬਣਾਈ ਜਾਵੇ। ਵੀਡੀਓ ਰਿਕਾਰਡ ਕਰਦੇ ਸਮੇਂ ਕਿਸੇ ਮਿਊਜ਼ਿਕ ਜਾਂ ਬੈਕਗ੍ਰਾਊਂਡ ਸੰਗੀਤ ਦੀ ਵਰਤੋਂ ਨਾ ਕੀਤੀ ਜਾਵੇ। ਇਸੇ ਤਰ੍ਹਾਂ ਵੀਡੀਓ ‘ਚ ਕਿਸੇ ਵੀ ਤਰ੍ਹਾਂ ਦੀ ਐਡੀਟਿੰਗ ਨਹੀਂ ਹੋਣੀ ਚਾਹੀਦੀ। ਵੀਡੀਉ ਦੀ ਕੁਆਲਟੀ ਵਧੀਆਂ ਹੋਵੇ। ਅਜਿਹਾ ਨਾ ਹੋਣ ਦੀ ਹਾਲਤ ਵਿੱਚ ਉਸ ਵੀਡੀਓ ਨੂੰ ਮੁਕਾਬਲੇ ‘ਚ ਸ਼ਾਮਿਲ ਨਹੀਂ ਕੀਤੀ ਜਾਵੇਗਾ।
ਵੀਡੀਓ ਵੱਟਸਐਪ ਰਾਹੀ (WhatsApp) +1916516 0571 ‘ਤੇ ਹੀ ਭੇਜੀ ਜਾਵੇ। ਮੁਕਾਬਲੇ ਵਿੱਚ ਸਾਮਲ ਹੋਣ ਲਈ ਵੀਡੀਓ ਭੇਜਣ ਦੀ ਆਖਰੀ ਮਿਤੀ 15 ਜੂਨ 2020 ਹੈ। 15 ਜੂਨ ਤੋਂ 30 ਜੂਨ ਤੱਕ ਦੀਆਂ ਮੁਕਾਬਲੇ ਵਾਲੀਆਂ ਸਾਰੀਆਂ ਵੀਡਿਓਜ਼ ‘ਯੂ-ਟਿਊਬ’ ਚੈਨਲ ‘ਤੇ ਅਪਲੋਡ ਕਰਕੇ ਪ੍ਰਾਈਵੇਟ ਰਹਿਣਗੀਆਂ। ਜੋ 1 ਜੁਲਾਈ ਤੋਂ ਦਸਤਾਰ ਮੁਕਾਬਲੇ ‘ਯੂ-ਟਿਊਬ’ ਚੈਨਲ https://www.youtube.com/punjabimediausaofficial ‘ਤੇ ਸ਼ੁਰੂ ਹੋ ਜਾਣਗੇ ਅਤੇ ਸਾਰੀਆਂ ਵੀਡਿਓਜ਼ ਚੈਨਲ ‘ਤੇ ਪਬਲਿਕ ਕੀਤੀਆਂ ਜਾਣਗੀਆਂ।
ਦਸਤਾਰ ਮੁਕਾਬਲਾ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਜੁਲਾਈ ਤੱਕ ਚੱਲੇਗਾ। 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੈਲੀਫੋਰਨੀਆ(ਯੁ.ਐਸ.ਏ) ਸਮੇਂ ਅਨੁਸਾਰ ਸ਼ਾਮ 6:00 ਵਜੇ ਮੁਕਾਬਲਾ ਸਮਾਪਤ ਹੋਵੇਗਾ।
31 ਜੁਲਾਈ ਦਿਨ ਸ਼ੁਕਰਵਾਰ ਨੂੰ ਕੈਲੀਫੋਰਨੀਆ(ਯੂ.ਐਸ.ਏ) ਟਾਇਮ ਸ਼ਾਮ 9:00 ਵਜੇ ਯੂ ਟਿਊਬ ਚੈਨਲ/ਫੇਸਬੂੱਕ ‘ਤੇ ਜੇਤੂ ਕਰਾਰ ਦਿੱਤੇ ਜਾਣਗੇ।
ਇਸ ਮੁਕਾਬਲੇ ਵਿੱਚ ਕੁੱਲ ਪੰਜ ਜੇਤੂ ਚੁਣੇ ਜਾਣਗੇ। ਯੂ-ਟਿਊਬ ਚੈਨਲ ‘ਤੇ ਸਾਰੀਆਂ ਵੀਡੀਉ ਨੂੰ ਇਕ ਮਹੀਨੇ ਲਈ 1 ਜੁਲਾਈ ਤੋਂ 30 ਜੁਲਾਈ ਤੱਕ ਦੇਖਿਆਂ ਜਾਵੇਗਾ। ਜਿਸ ਵੀਡੀਓ ਦੇ ਸਭ ਤੋਂ ਵੱਧ ਵਿਊਜ਼ ਹੋਣਗੇ, ਉਸਦੇ ਅਧਾਰ ‘ਤੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ਤੇ ਜੇਤੂ ਹੋਵੇਗਾ। ਜੇਤੂਆਂ ਨੂੰ ਇਨਾਮ ਕ੍ਰਮਵਾਰ ਪਹਿਲੇ ਨੂੰ $500,ਦੂਜਾ $400, ਤੀਜਾ $300, ਚੌਥਾ $200 ਅਤੇ ਪੰਜਵਾਂ $100 ਡਾਲਰ ਹੋਵੇਗਾ। ਇਨਾਮ ਯੂ ਐਸ ਏ ਡਾਲਰ ਦੀ ਵੈਲਿਊ ਦੇ ਹੀ ਹੋਣਗੇ।
ਮੁਕਾਬਲੇ ਸੰਬੰਧੀ ਕੋਈ ਵੀ ਟਾਈਮ ਅਤੇ ਤਾਰੀਖ਼/ਦਿਨ ਕੈਲੀਫੋਰਨੀਆ ਯੂ.ਐਸ.ਏ ਦੇ ਟਾਈਮ /ਤਾਰੀਖ਼ ਅਨੁਸਾਰ ਹੀ ਹੋਵੇਗਾ। 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਸਮੇਂ ਅਨੁਸਾਰ ਸ਼ਾਮ 6:00 ਵਜੇ ਮੁਕਾਬਲਾ ਸਮਾਪਤ ਹੋਵੇਗਾ
ਸ਼ਾਮ 9:00 ਵਜੇ ਜੇਤੂਆ ਦੇ ਨਾਮ ਦੱਸੇ ਜਾਣਗੇ।
ਪ੍ਰੋਗਰਾਮ ਨੂੰ ਬਦਲਣ ਅਤੇ ਤਬਦੀਲੀ ਕਰਨ ਦੇ ਸਾਰੇ ਹੱਕ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਕੋਲ ਰਾਖਵੇ ਹੋਣਗੇ। ਸਮੂੰਹ ਪ੍ਰਬੰਧਕਾਂ ਵੱਲੋਂ ਦੁਨੀਆ ਭਰ ਦੇ ਦਸਤਾਰ ਸਜਾਉਣ ਦੇ ਸੌਕੀਨਾਂ ਨੂੰ ਸਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

Share This :

Leave a Reply