ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ

ਮਿਸ਼ਨ ਫਤਿਹ ਤਹਿਤ ਭਾਦਸੋਂ ਵਿਖੇ ਜਾਗਰੂਕਤਾ ਮੁਹਿੰਮ ‘ਚ ਸ਼ਾਮਲ ਹੁੰਦੇ ਹੋਏ ਮਿਸ਼ਨ ਫ਼ਤਿਹ ਟੀਮ ਭਾਦਸੋਂ ਦੇ ਮੈਂਬਰ।

ਰੇਹੜੀ ਫੜ੍ਹੀ ਵਾਲਿਆਂ ਤੇ ਲੋੜਵੰਦ ਰਾਹਗੀਰਾਂ ਨੂੰ ਬਾਜ਼ਾਰਾਂ ‘ਚ ਵੰਡੇ ਮਾਸਕ

ਨਾਭਾ/ਭਾਦਸੋਂ (ਤਰੁਣ ਮਹਿਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕਸਬਾ ਭਾਦਸੋਂ ਵਿਖੇ ਸਮਾਜ ਸੇਵੀਆਂ ਨੇ ਨਗਰ ਪੰਚਾਇਤ ਦੇ ਨੁਮਾਇੰਦਿਆਂ ਨਾਲ ਮਿਲ ਕੇ ਸਥਾਨਕ ਬਾਜਾਰ ਦੇ ਦੁਕਾਨਦਾਰਾਂ, ਕਮਿਊਨਿਟੀ ਹੈਲਥ ਸੈਂਟਰ ਦੇ ਮਰੀਜਾਂ, ਰੇਹੜੀ ਫੜ੍ਹੀ ਵਾਲਿਆਂ, ਟੈਕਸੀ ਚਾਲਕਾਂ ਤੇ ਆਮ ਰਾਹਗੀਰਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਦਿਆਂ ਕੋਰੋਨਾ ਬਚਾਅ ਮਾਸਕ ਲਈ ਹਦਾਇਤਾਂ ਛਪਿਆ ਮੈਟਰ ਵੀ ਵੰਡਿਆ।


ਨਾਭਾ ਦੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਦੀ ਪ੍ਰੇਰਨਾ ਸਦਕਾ ਕੀਤੇ ਇਸ ਕਾਰਜ ਦੌਰਾਨ ਕਾਰਜ ਸਾਧਕ ਅਫਸਰ ਅਸੀਸ਼ ਕੁਮਾਰ, ਨਗਰ ਪ੍ਰਧਾਨ ਚੁੰਨੀ ਲਾਲ, ਕੌਸਲਰ ਗੋਪਾਲ ਸਿੰਘ, ਉਪ ਨਗਰ ਪ੍ਰਧਾਨ ਸੰਜੀਵ ਸਰਮਾ, ਜਿਉਲਰਜ ਐਸੋਸੀਏਸ਼ਨ ਪ੍ਰਧਾਨ ਬੱਬੀ ਰੰਘੇੜੀ, ਸੀਨੀਅਰ ਕਾਂਗਰਸ ਆਗੂ ਓਮ ਪ੍ਰਕਾਸ਼ ਥੌਰ, ਮਾਸਟਰ ਅਸ਼ੋਕ ਹਸਰਤ, ਆਊਟਸੋਰਸ ਕਲਰਕ ਰਜੀਵ ਭਾਰਗਵ, ਕਲਰਕ ਬਾਬਰ ਅਲੀ ਤੇ ਆਊਟਸੋਰਸ ਕਰਮਚਾਰੀ ਦੀਪੂ ਸਰਮਾ ਦਾ ਵਿਸ਼ੇਸ ਯੋਗਦਾਨ ਰਿਹਾ।
ਸਮਾਜਸੇਵੀਆਂ ਦੀ ਟੀਮ ਨੇ ਦੱਸਿਆ ਕਿ ਬੇਸ਼ੱਕ ਕੋਰੋਨਾ ਮਹਾਂਮਾਰੀ ਦੀਆਂ ਸੁਰੂਆਤ ਤੋਂ ਲੈਕੇ ਹੁਣ ਤੱਕ ਸਿਵਲ ਤੇ ਪੁਲਿਸ ਪ੍ਰਸ਼ਾਸਨ ,ਵੱਖ ਵੱਖ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ,ਵਪਾਰ ਮੰਡਲ ਤੇ ਵਿਅਕਤੀਗਤ ਸੇਵਾ ਰਾਹੀਂ ਇਸ ਖੇਤਰ ਵਿੱਚ ਮੱਦਦ ਲਈ ਬਹੁਤ ਉਪਰਾਲੇ ਹੋਏ ਹਨ ਪਰ ਮਿਸ਼ਨ ਫਤਿਹ ਤਹਿਤ ਵਿਸ਼ੇਸ ਰਣਨੀਤੀ ਅਪਣਾਉਂਦਿਆਂ ਕੀਤੇ ਜਾ ਰਹੇ ਉਪਰਾਲੇ ਜੋਰਦਾਰ ਢੰਗ ਨਾਲ ਕੋਰੋਨਾ ਤੋਂ ਰੋਕਥਾਮ ਲਈ ਸਹਾਈ ਹੋਣਗੇ।
ਸਮਾਜਸੇਵੀਆਂ ਨੇ ਦੱਸਿਆ ਕਿ ਉਨਾਂ ਨੂੰ ਕੋਵਾ ਪੰਜਾਬ ਐਪ ਅਤੇ ਐਸ.ਡੀ.ਐਮ. ਦਫ਼ਤਰ ਨਾਭਾ ਰਾਹੀਂ ਮਿਸ਼ਨ ਫਤਿਹ ਦੇ ਪ੍ਰੋਗਰਾਮਾਂ ਬਾਰੇ ਸਮੇਂ ਸਮੇਂ ਉਸਾਰੂ ਜਾਣਕਾਰੀ ਮਿਲਦੀ ਰਹਿੰਦੀ ਹੈ ਜਿਸ ਨੂੰ ਸਿੱਧੇ ਸੰਪਰਕ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਉਨ੍ਹਾਂ ਦੀ ਟੀਮ ਕਰਦੀ ਹੈ।
ਨਗਰ ਪ੍ਰਧਾਨ ਚੁੰਨੀ ਲਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ‘ਤੇ ਫ਼ਤਿਹ ਪਾਉਣ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹਰ ਹਦਾਇਤ ‘ਤੇ ਸਖਤੀ ਨਾਲ ਪਹਿਰਾ ਦਿੱਤਾ ਜਾਏਗਾ ਤਾਂ ਜੋ ਲੀਹੋਂ ਲੱਥਿਆ ਅਰਥਚਾਰਾ ਤੇ ਹਰ ਸੈਕਟਰ ਦੇ ਕਾਰੋਬਾਰ ਮੁੜ ਤੋਂ ਖੁਸ਼ਹਾਲੀ ਦੀਆਂ ਲੀਹਾਂ ‘ਤੇ ਪੈ ਕੇ ਰਫ਼ਤਾਰ ਫੜ ਸਕਣ।  ਈ.ਓ. ਅਸੀਸ ਕੁਮਾਰ ਨੇ ਜਾਗਰੂਕਤਾ ਮੁਹਿੰਮ ਦੇ ਹਰ ਸਹਿਯੋਗੀ ਦਾ ਧੰਨਵਾਦ ਕੀਤਾ ।

Share This :

Leave a Reply