ਯੂਕੇ: ਵਿਲੀਅਮ ਅਤੇ ਕੇਟ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਆਪਣਾ ਯੂਟਿਊਬ ਚੈਨਲ ਲਾਂਚ  ਕੀਤਾ ਹੈ। ਇਸ ਸੰਬੰਧੀ ਕੈਮਬ੍ਰਿਜ ਦੇ ਡਿਊਕ ਅਤੇ ਡਚੇਸ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਉਹ ਹੁਣ ਯੂਟਿਊਬ ‘ਤੇ ਹਨ। ਇਸ ਲਈ ਉਹਨਾਂ ਨੇ ਇੱਕ ਟੀਜ਼ਰ ਵੀਡੀਓ ਵੀ ਪਾਈ ਹੈ। ਇਸ ਵਿਚ ਕਈ ਸ਼ਾਹੀ ਰੁਝੇਵਿਆਂ ‘ਤੇ ਜੋੜੇ ਦੀ ਕਲਿੱਪ ਵੀ ਦਿਖਾਈ ਗਈ ਹੈ, ਜਿਸ ਵਿਚ ਕੇਟ ਦੇ ਕੰਮ ਅਤੇ 2019 ਵਿਚ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਵੀ ਸ਼ਾਮਿਲ ਹੈ।

ਕੈਮਬ੍ਰਿਜਜ਼ ਦੇ ਤਿੰਨ ਬੱਚੇ, ਪ੍ਰਿੰਸ ਜਾਰਜ, ਪ੍ਰਿੰਸੈਸ ਸ਼ਾਰਲੋਟ ਅਤੇ ਪ੍ਰਿੰਸ ਲੂਈਸ, ਐਨ ਐਚ ਐਸ ਦੇ ਸਟਾਫ ਲਈ ਉਨ੍ਹਾਂ ਦੇ ਦਰਵਾਜ਼ੇ ‘ਤੇ ਤਾੜੀਆਂ ਮਾਰਨ ਵਾਲੇ ਪਰਿਵਾਰ ਦੀ ਫੁਟੇਜ ਵੀ ਇਸ ਵਿੱਚ ਹੈ। ਇਹ ਚੈਨਲ, ਜਿਸਦਾ ਨਾਮ ‘ਦਿ ਡਿਊਕ ਐਂਡ ਡਚੇਸ ਆਫ ਕੈਮਬ੍ਰਿਜ’, ਹੈ ਇੱਕ ਘੰਟੇ ਦੇ ਅੰਦਰ ਹੀ ਹਜ਼ਾਰਾਂ ਸਬਸਕਰਾਈਬਰ ਬਣਾ ਚੁੱਕਾ ਹੈ। ਇਹ ਨਵਾਂ ਚੈਨਲ ਸੁਸੇਕਸ ਦੀ ਡਚੇਸ ਮੇਘਨ ਦੁਆਰਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਬੇਟੇ ਆਰਚੀ ਦੇ ਆਪਸੀ ਸਬੰਧਾਂ ਤੋਂ ਪ੍ਰੇਰਿਤ ਹੋ ਕੇ ਬੱਚਿਆਂ ਦੀ ਇੱਕ ਕਿਤਾਬ ਪ੍ਰਕਾਸ਼ਿਤ ਕਰਨ ਦੇ ਐਲਾਨ ਤੋਂ 24 ਘੰਟਿਆਂ ਬਾਅਦ ਸਾਹਮਣੇ ਆਇਆ ਹੈ।

Share This :

Leave a Reply