ਸਰਹੱਦੀ ਨਿਯਮਾਂ ਦੀ ਉਲੰਘਣਾ ਤਹਿਤ ਦੋ ਔਰਤਾਂ ਕਰੋਨਾ ਪਾਜ਼ੇਟਿਵ

ਕੂਈਨਜ਼ਲੈਂਡ, ਆਸਟ੍ਰੇਲੀਆ ਪੀੜਤ ਹਸਪਤਾਲ ‘ਚ ਜ਼ੇਰੇ ਇਲਾਜ ਅਤੇ ਪੁਲੀਸ ਵੱਲੋਂ ਅਪਰਾਧਿਕ ਜਾਂਚ ਸ਼ੁਰੂ

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਸਰਹੱਦੀ ਨਿਯਮਾਂ ਦੀ ਉਲੰਘਣਾ ਕਰਦਿਆਂ 21 ਜੁਲਾਈ ਨੂੰ ਸਿਡਨੀ ਦੇ ਰਸਤੇ ਮੈਲਬਾਰਨ ਤੋਂ ਬ੍ਰਿਸਬੇਨ ਵਾਪਸ ਪਰਤਣ ਤੋਂ ਬਾਅਦ ਲੋਗਨ(ਬ੍ਰਾਊਨਸ ਪਲੇਨਸ, ਪਾਰਕਰਿੱਜ, ਵੁੱਡਰਿੱਜ), ਬ੍ਰਿਸਬੇਨ(ਸਨੀਬੈਂਕ, ਅਕੇਸ਼ਿਆ ਰਿਜ) ਅਤੇ ਇਪਸਵਿੱਚ(ਸਪਰਿੰਗਫੀਲਡ ਲੇਕ) ਆਦਿ ਵੱਖ ਵੱਖ ਇਲਾਕਿਆਂ ‘ਚ ਵਿਚਰੀਆਂ ਦੋ 19 ਸਾਲਾ ਔਰਤਾਂ ਨੂੰ ਕਰੋਨਾ ਟੈਸਟ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਹਨਾਂ ਦੋਵੇਂ ਔਰਤਾਂ ਨੂੰ ਐਤਵਾਰ, 26 ਜੁਲਾਈ ‘ਪੀਕ ਥਾਈ ਰੈਸਤਰਾਂ’ (ਓਰਾਇਨ) ਵਿਖੇ ਵੀ ਦੇਖਿਆ ਗਿਆ ਸੀ। ਜਿਸਦੇ ਚੱਲਦਿਆਂ ਸੂਬਾ ਸਰਕਾਰ ਨੇ ਸੰਬੰਧਿਤ ਇਲਾਕਿਆਂ ਦੇ ਸ਼ਾਪਿੰਗ ਮਾਲ, ਸਕੂਲ, ਰੈਸਤਰਾਂ ਅਤੇ ਚਰਚ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।

ਫਿਲਹਾਲ, ਦੋਵੇਂ ਪੀੜਤ ਔਰਤਾਂ ਬ੍ਰਿਸਬੇਨ ਸਥਿੱਤ ਪ੍ਰਿੰਨਸਿਸ ਅਲੈਗਜ਼ੈਂਡਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਪੁਲੀਸ ਵੱਲੋਂ ਇਹਨਾਂ ਦੋਵਾਂ ਵਿਰੁੱਧ ਅਪਰਾਧਿਕ ਜਾਂਚ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਆਪਣੇ ਸਰਹੱਦੀ ਘੋਸ਼ਣਾ ਪੱਤਰਾਂ ਵਿੱਚ ਗਲਤ ਵੇਰਵਿਆਂ ਅਤੇ ਬਿਨਾਂ ਕੁਆਰੰਟੀਨ ਹੋਏ ਸੂਬੇ ‘ਚ ਪ੍ਰਵੇਸ਼ ਲਿਆ ਸੀ। ਸਿਹਤ ਮੰਤਰੀ ਸਟੀਵਨ ਮਾਈਲਸ ਨੇ ਕਿਹਾ ਕਿ ਸੰਪਰਕ ਦੀ ਭਾਲ ਲਈ ਇੱਕ ਵੱਡਾ ਯਤਨ ਚੱਲ ਰਿਹਾ ਹੈ। ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਮੈਂ ਇਹਨਾਂ ਦੇ ਇਸ ਲਾਪਰਵਾਹੀ ਭਰੇ ਵਤੀਰੇ ਤੋਂ ਬਹੁਤ ਨਿਰਾਸ਼ ਹਾਂ। ਇਹਨਾਂ ਅਵਾਮ ਨੂੰ ਜੋਖਮ ‘ਚ ਪਾਇਆ ਹੈ ਜੋ ਨਿੰਦਣਯੋਗ ਹੈ। ਗੌਰਤਲਬ ਹੈ ਕਿ ਉਹ ਵਿਅਕਤੀ ਜੋ ਕੂਈਨਜ਼ਲੈਂਡ ਵਿੱਚ ਦਾਖਲ ਹੋਣ ਤੋਂ ਪਹਿਲਾਂ 14 ਦਿਨਾਂ ਵਿੱਚ ਇੱਕ ਕੋਵਿਡ -19 ਹਾਟਸਪੌਟ ਵਿੱਚ ਰਿਹਾ ਹੈ, ਉਸਨੂੰ ਕੂਈਨਜ਼ਲੈਂਡ ਵਿੱਚ ਅਜੇ ਵੀ ਸਿੱਧਾ ਦਾਖਲਾ ਨਹੀਂ ਹੈ।

Share This :

Leave a Reply