ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸਕਾਨਸਿਨ ਵਿਚ ਦੋ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਨਾਲ ਭੁੰਨ ਦੇਣ ਵਾਲੇ ਵਿਅਕਤੀ 17 ਸਾਲਾ ਕਿਲੇ ਰਿਟਨਹਾਊਸ ਦਾ ਸਮਰਥਨ ਕੀਤਾ ਹੈ। ਪਿਛਲੇ ਹਫਤੇ ਦੇ ਅੰਤ ਚ’ ਪੁਲਿਸ ਹੱਥੋਂ ਮਾਰੇ ਗਏ ਕਾਲੇ ਵਿਅਕਤੀ ਜੈਕੋਬ ਬਲੇਕ ਨੂੰ ਲੈ ਕੇ ਹਜਾਰਾਂ ਦੀ ਤਾਦਾਦ ਵਿਚ ਜੁੜੇ ਪ੍ਰਦਰਸ਼ਨ ਕਾਰੀਆਂ ਉਪਰ ਟਰੰਪ ਦੇ ਸਮਰਥਕਾਂ ਨੇ ਪੇਂਟਬਾਲ ਸੁੱਟੇ, ਕਾਲੀਆਂ ਮਿਰਚਾਂ ਦੀ ਸਪਰੇਅ ਕੀਤੀ।
ਟਰੰਪ ਨੇ ਆਪਣੇ ਸਮਰਥਕਾਂ ਦੀ ਨਿੰਦਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਸਨ ਤੇ ‘ਪੇਂਟ’ ਗੋਲੀ ਨਹੀਂ ਹੈ। ਰਾਸ਼ਟਰਪਤੀ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਕਿਲੇ ਰਿਟਨਹਾਊਸ ਵਿਰੁੱਧ ਕਤਲ ਦੇ ਦੋਸ਼ ਲਾਏ ਗਏ ਹਨ। ਟਰੰਪ ਨੇ ਕਿਹਾ ਕਿ ਕਿਲੇ ਡਿੱਗ ਪਿਆ ਸੀ ਤੇ ਪ੍ਰਦਰਸ਼ਨਕਾਰੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ ਸੀ। ਇਹ ਵੇਖਕੇ ਲੱਗਦਾ ਹੈ ਕਿ ਕਿਲੇ ਠੀਕ ਸੀ ਪਰ ਇਹ ਅਜੇ ਜਾਂਚ ਦਾ ਵਿਸ਼ਾ ਹੈ।