ਟਰੰਪ ਵੱਡੀਆਂ ਰੈਲੀਆਂ ਕਰਕੇ ਆਪਣੇ ਹਮਾਇਤਾਂ ਨੂੰ ਜ਼ੋਖਮ ਵਿਚ ਪਾ ਰਿਹਾ ਹੈ-ਬਿਡੇਨ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਚੋਣ ‘ਚ ਡੈਮੋਕਰੈਟਿਕ ਉਮੀਦਵਾਰ ਜੋ ਬਾਈਡੇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਡੀਆਂ ਰੈਲੀਆਂ ਵਿਚ ਖੁਦ ਤਾਂ ਲੋਕਾਂ ਤੋਂ ਦੂਰ ਰਹਿੰਦਾ ਹੈ ਪਰ ਉਹ ਰੈਲੀ ਵਿਚ ਸ਼ਾਮਿਲ ਲੋਕਾਂ ਨੂੰ ਜ਼ੋਖਮ ਵਿਚ ਪਾ ਰਿਹਾ ਹੈ। ਉਨਾਂ ਕਿਹਾ ਕਿ ਸਾਬਕਾ ਰੀਅਲ ਇਸਟੇਟ ਕਾਰੋਬਾਰੀ ਟਰੰਪ ਇਕ ਬਹੁਤ ਨਿਰਦਈ ਕਿਸਮ ਦਾ ਆਗੂ ਹੈ ਜੋ ਦੂਸਰੇ ਲੋਕਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰਦਾ ਹੈ। ਮੈਨਟੀਵੋਕ, ਵਿਸਕਾਨਸਿਨ ਦੇ ਦੌਰੇ ਦੌਰਾਨ ਬਾਈਡੇਨ ਨੇ ਦੋਸ਼ ਲਾਇਆ ਕਿ ਟਰੰਪ ਨੂੰ ਕਿਰਤੀ ਵਰਗ ਦੀ ਕੋਈ ਪਰਵਾਹ ਨਹੀਂ ਹੈ ਜੋ ਉਸ ਦੇ ਸਮਰਥਨ ਦੀ ਬੁਨਿਆਦ ਹਨ।

ਉਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਰਾਸ਼ਟਰਪਤੀ ਨੂੰ ਕਿਸੇ ਦੀ ਵੀ ਕੋਈ ਪਰਵਾਹ ਨਹੀਂ ਹੈ। ਬਾਈਡੇਨ ਨੇ ਕਿਹਾ ‘ ਉਹ ਰੈਲੀਆਂ ਨੂੰ ਪਿਆਰ ਕਰਦਾ ਹੈ। ਇਨਾਂ ਰੈਲੀਆਂ ਨੂ ਧਿਆਨ ਨਾਲ ਵੇਖੋ। ਟਰੰਪ ਖੁਦ ਰੈਲੀ ਵਿਚ ਸ਼ਾਮਿਲ ਲੋਕਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਦ ਕਿ ਰੈਲੀ ਵਾਲੀ ਥਾਂ ਖਚਾਖਚ ਭਰੀ ਹੁੰਦੀ ਹੈ। ਜਿਨਾਂ ਵਿਚ ਜਿਦਾਤਰ ਬਿਨਾਂ ਮਾਸਕ ਦੇ ਲੋਕ ਸ਼ਾਮਿਲ ਹੁੰਦੇ ਹਨ ਜਿਨਾਂ ਲਈ ਇਹ ਰੈਲੀਆਂ ਬਹੁਤ ਜ਼ੋਖਮ ਭਰੀਆਂ ਹੋ ਸਕਦੀਆਂ ਹਨ। ਟਰੰਪ ਨੂੰ ਲੋਕਾਂ ਦੀ ਕਦਰ ਨਹੀਂ ਹੈ। ਇਸ ਲਈ ਬੱਚੇ ਨਾ ਬਣੋ। ਇਹ ਰਾਹ ਇਕਤਰਫ਼ਾ ਹੈ।”

Share This :

Leave a Reply