ਟਰੰਪ ਨੇ ਅਮਰੀਕਾ ਨੂੰ ਅਸੁਰੱਖਿਅਤ ਬਣਾਇਆ-ਜੋਅ ਬਿਡੇਨ

Joe Biden

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ ਅਸੁਰੱਖਿਅਤ ਬਣਾਇਆ ਹੈ ਤੇ ਉਹ ਹਿੰਸਾ ਖਤਮ ਨਹੀਂ ਕਰ ਸਕਦਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਨੂੰ ਉਕਸਾਉਂਦਾ ਆ ਰਿਹਾ ਹੈ। ਇਹ ਪ੍ਰਗਟਾਵਾ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਜੋਅ ਬਿਡੇਨ ਨੇ ਪਿਟਸਬਰਗ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਮੈ ਰਾਸ਼ਟਰਪਤੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ ਗੱਲ ਕਹਿਣ ‘ਚ ਮੇਰਾ ਸਾਥ ਦੇਣ ਕਿ ਹਿੰਸਾ ਚਾਹੇ ਕੋਈ ਵੀ ਕਰੇ ਉਹ ਗਲਤ ਹੈ। ਹਿੰਸਾ ਕਰਨ ਵਾਲਾ ਵਿਅਕਤੀ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਬਿਡੇਨ ਨੇ ਕਿਹਾ ਕਿ ਜੇਕਰ ਟਰੰਪ ਅਜਿਹਾ ਨਹੀਂ ਕਹਿੰਦੇ ਤਾਂ ਸਪੱਸ਼ਟ ਹੈ ਕਿ ਉਹ ਰਾਸ਼ਟਰਪਤੀ ਦੇ ਅਹੁੱਦੇ ਦੇ ਅਯੋਗ ਹਨ ਤੇ  ਉਹ ਹਿੰਸਾ ਦਾ ਸਮਰਥਨ ਕਰਦੇ ਹਨ।

ਉਨਾਂ ਕਿਹਾ ਕਿ ਅਮਨ ਪੂਰਵਕ ਪ੍ਰਦਰਸ਼ਨ ਲੋਕਾਂ ਦਾ ਹੱਕ ਹੈ ਪਰ ਦੰਗੇ ਪ੍ਰਦਰਸ਼ਨ ਨਹੀਂ ਹੁੰਦੇ। ਲੁੱਟਮਾਰ, ਅੱਗਾਂ ਲਾਉਣੀਆਂ ਪ੍ਰਦਰਸ਼ਨ ਨਹੀਂ ਹਨ। ਇਹ ਸਭ ਗੈਰ ਕਾਨੂੰਨੀ ਹੈ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਚਲਣੇ ਚਾਹੀਦੇ ਹਨ ਤੇ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਬਿਡੇਨ ਨੇ ਕਿਹਾ ਕਿ ਕੀ ਮੈ ਤੁਹਾਨੂੰ ਕੱਟੜ ਸਮਾਜਵਾਦੀ ਨਜਰ ਆਉਂਦਾ ਹਾਂ। ਹਾਂ ਮੈ ਕਈ ਮਾਮਲਿਆਂ ਵਿਚ ਅਜਿਹਾ ਹਾਂ ਕਿਉਂਕਿ ਮੈ ਚਹੁੰਦਾ ਹਾਂ ਅਮਰੀਕਾ ਸੁਰੱਖਿਅਤ ਹੋਵੇ, ਕੋਵਿਡ , ਅਪਰਾਧਾਂ, ਲੁੱਟਮਾਰ , ਨਸਲੀ ਹਿੰਸਾ ਤੇ ਬੁਰੇ ਪੁਲਿਸ ਅਧਿਕਾਰੀਆਂ ਤੋਂ ਮੁੱਕਤ ਹੋਵੇ। ਉਨਾਂ ਟਰੰਪ ਉਪਰ ਸਿੱਧਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮਿਸਟਰ ਟਰੰਪ ਕੀ ਤੁਸੀਂ ਜਾਣਗੇ ਹੋ ਅਮਰੀਕੀ ਡਰੇ ਹੋਏ ਹਨ ਕਿ ਉਨਾਂ ਨੂੰ ਕੋਵਿਡ ਗ੍ਰਿਫਤ ਵਿਚ ਲੈ ਲਵੇਗਾ, ਉਹ ਡਰ ਰਹੇ ਕਿ ਕੋਵਿਡ ਉਨਾਂ ਨੂ ਬਿਮਾਰ ਕਰ ਦੇਵੇਗਾ ਤੇ ਮਾਰ ਦੇਵੇਗਾ। ਉਨਾਂ ਕਿਹਾ ਕਿ ਗਸ਼ਤ ਦੌਰਾਨ ਮਰਨ ਵਾਲਿਆਂ ਦੀ ਤੁਲਨਾ ਵਿਚ ਕੋਵਿਡ ਨਾਲ  ਜਿਆਦਾ ਪੁਲਿਸ ਅਧਿਕਾਰੀ ਮਰੇ ਹਨ। ਉਨਾਂ ਨੇ ਸਵਾਲ ਕੀਤਾ ਕਿ ਕੀ ਕੋਈ ਇਹ ਵਿਸ਼ਵਾਸ਼ ਰੱਖਦਾ ਹੈ ਕਿ ਜੇਕਰ ਟਰੰਪ ਮੁੜ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਹਿੰਸਾ ਘੱਟ ਜਾਵੇਗੀ?

Share This :

Leave a Reply