ਟਰੰਪ ਹੰਕਾਰੀ ਤੇ ਆਦਤਨ ਝੂਠਾ ਹੈ, ਰਾਸ਼ਟਰਪਤੀ ਦੀ ਭਤੀਜੀ ਵੱਲੋਂ ਆਪਣੀ ਕਿਤਾਬ ਵਿਚ ਖੁਲਾਸਾ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—”ਰਾਸ਼ਟਰਪਤੀ ਡੋਨਾਲਡ ਟਰੰਪ ਝੂਠਾ ਤੇ ਮਕਾਰ ਹੈ। ਉਸ ਨੇ ਝੂਠ ਬੋਲਣ ਦੀ ਆਦਤ ਵਿਕਸਤ ਕੀਤੀ ਤੇ ਉਹ ਸਿਰੇ ਦਾ ਹੰਕਾਰੀ ਹੈ।” ਇਹ ਖੁਲਾਸਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਆਪਣੀ ਪੁਸਤਕ ” ਟੂ ਮੱਚ ਐਂਡ ਨੈਵਰ ਇਨੱਫ” ਵਿਚ ਕਰਦਿਆਂ ਲਿਖਿਆ ਹੈ ਕਿ ਕਿਸ ਤਰਾਂ ਮੇਰੇ ਪਰਿਵਾਰ ਨੇ ਵਿਸ਼ਵ ਦਾ ਸਭ ਤੋਂ ਵਧ ਖਤਰਨਾਕ ਵਿਅਕਤੀ ਪੈਦਾ ਕੀਤਾ।”

ਉਸ ਨੇ ਲਿਖਿਆ ਹੈ ‘ ਡੋਨਾਲਡ ਸਧਾਰਨ ਕਮਜੋਰ ਵਿਅਕਤੀ ਨਹੀਂ ਹੈ, ਉਸ ਦਾ ਹੰਕਾਰ ਹਰ ਵੇਲੇ ਝਲਕਦਾ ਹੈ ਕਿਉਂਕਿ ਉਹ ਚੰਗੀ ਤਰਾਂ ਜਾਣਦਾ ਹੈ ਕਿ ਜੋ ਉਹ ਦਾਅਵਾ ਕਰ ਰਿਹਾ ਹੈ, ਉਹ ਕੁਝ ਵੀ ਨਹੀਂ ਹੈ। ਉਸ ਲਈ ਚੰਗਾ ਬਣਨਾ ਅਸੰਭਵ ਹੈ” ਇਹ ਪੁਸਤਕ ਸਿਮਨ ਐਂਡ ਚਸਟਰ ਵੱਲੋਂ ਨਿਰਧਾਰਤ ਸਮੇ ਤੋਂ 2 ਹਫ਼ਤੇ ਪਹਿਲਾਂ 14 ਜੁਲਾਈ ਨੂੰ ਪ੍ਰਕਾਸ਼ਿਤ ਹੋ ਰਹੀ ਹੈ ਜਿਸ ਵਿਚ ਮੈਰੀ ਨੇ ਆਪਣੇ ਪਰਿਵਾਰ ਨਾਲ ਕਾਨੂੰਨੀ ਲੜਾਈ ਦਾ ਜਿਕਰ ਵੀ  ਕੀਤਾ ਹੈ। ਇਹ ਪੁਸਤਕ ਇਕ ਤਰਾਂ ਤਿੰਨ ਟਰੰਪਾਂ ਰਾਸ਼ਟਰਪਤੀ, ਉਸ ਦੇ ਪਿਤਾ ਫਰੈਡ ਟਰੰਪ ਸੀਨੀਅਰ ਤੇ ਉਸ ਦੇ ਵੱਡੇ ਭਰਾ ਤੇ ਲੇਖਿਕਾ ਦੇ ਪਿਤਾ ਫਰੈਡ ਟਰੰਪ ਜੂਨੀਅਰ ਦੀ ਜੀਵਨੀ ਹੈ। 55 ਸਾਲਾ ਮਨੋਵਿਗਿਆਨੀ ਮੈਰੀ ਟਰੰਪ ਨੇ ਆਪਣੀ ਪੁਸਤਕ ਵਿਚ ਡੋਨਾਲਡ ਦੀਆਂ ਬੁਰੀਆਂ ਆਦਤਾਂ ਲਈ ਫਰੈਡ ਟਰੰਪ ਸੀਨੀਅਰ ਨੂੰ ਦੋਸ਼ੀ ਠਹਿਰਾਇਆ ਹੈ।

Share This :

Leave a Reply