ਟਰੰਪ ਪ੍ਰਸ਼ਾਸਨ ਵੱਲੋਂ ਲਿਸਬੀਅਨ ਲੋਕਾਂ ਲਈ ਓਬਾਮਾ ਸਿਹਤ ਸੁਰੱਖਿਆ ਪ੍ਰਣਾਲੀ ਖਤਮ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਿਹਤ ਸੰਭਾਲ ‘ਚ ਲਿਸਬੀਅਨ (ਟਰਾਂਸਜੈਂਡਰ) ਲੋਕਾਂ ਨੂੰ ਭਿੰਨਭੇਦ ਤੋਂ ਬਚਾਉਣ ਲਈ ਕਾਇਮ ਕੀਤੀ ਸਿਹਤ ਪ੍ਰਣਾਲੀ ਨੂੰ ਖਤਮ ਕਰਨ ਲਈ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿਸ ਦਾ ਮਕਸਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਜਰਵੇਟਿਵ ਧਾਰਮਿੱਕ ਵੋਟ ਆਧਾਰ ਨੂੰ  ਖੁਸ਼ ਕਰਨਾ ਹੈ। ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਵਿਭਾਗ ਦੀ ਯੋਜਨਾ ਅਨੁਸਾਰ ‘ਸੈਕਸ’ ਦਾ ਮਤਲਬ ਹੈ ਮਰਦ ਤੇ ਔਰਤ ਜਿਵੇਂ ਕਿ ਜੀਵ ਵਿਗਿਆਨ ਨੇ ਤੈਅ ਕੀਤਾ ਹੈ।

ਇਸ ਵਿਚ ਤੀਸਰੇ ਲਈ ਕੋਈ ਜਗਾ ਨਹੀਂ ਹੈ। ਔਰਤਾਂ ਦੇ ਸਮੂੰਹਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਨਵੇਂ ਨਿਯਮਾਂ ਤਹਿਤ ਗਰਭਪਾਤ ਦੀਆਂ ਸੰਭਾਵਨਾਵਾਂ ਵੀ ਖਤਮ ਹੋ ਜਾਣਗੀਆਂ ਜਦ ਕਿ ਇਹ ਸਿਹਤ ਨਾਲ ਜੁੜੀ ਪ੍ਰਕ੍ਰਿਆ ਹੈ। ਨੈਸ਼ਨਲ ਵੋਮੈਨ ਲਾਅ ਸੈਂਟਰ ਦੀ ਪ੍ਰਧਾਨ ਫਾਤਿਮਾ ਗੋਸ ਗਰੇਵਜ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਕੌਣ ਹੁੰਦੇ ਹਨ, ਉਨਾਂ ਨੇ ਸਿਹਤ ਸਬੰਧੀ ਨਿੱਜੀ ਫੈਸਲਾ ਲਿਆ ਹੈ। ਏ ਸੀ ਐਲ ਜੂ ਨੇ ਕਿਹਾ ਹੈ ਕਿ ਉਹ ਟਰਾਂਸਜੈਂਡਰ ਲੋਕਾਂ ਲਈ ਸਿਹਤ ਸਹੂਲਤਾਂ ਵਾਪਿਸ ਲੈਣ ਵਿਰੁੱਧ ਪਹਿਲਾਂ ਹੀ ਅਦਾਲਤ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਵਿਲੀਅਮਜ ਇੰਸਟੀਚਿਊਟ ਅਨੁਸਾਰ 15 ਲੱਖ ਤੋਂ ਵਧ ਲੋਕਾਂ ਦੀ ਟਰਾਂਸਜੈਂਡਰ ਵਜੋਂ ਪਛਾਣ ਹੋ ਚੁੱਕੀ ਹੈ। ਵਿਲੀਅਮਜ ਇੰਸਟੀਚਿਊਟ ਦੇ ਜਨਤਿਕ ਨੀਤੀ ਮਾਹਿਰ ਜੋਡੀ ਹਰਮਨ ਨੇ ਟਰੰਪ ਪ੍ਰਸ਼ਾਸਨ ਦੇ ਕਦਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨਾਲ ਟਰਾਂਸਜੈਂਡਰ ਲੋਕਾਂ ਦੀ ਸਿਹਤ ਸੰਭਾਲ ਨੂੰ ਹੋਰ ਨੁਕਸਾਨ ਪੁਜੇਗਾ ਜੋ ਪਹਿਲਾਂ ਹੀ ਚੰਗੀ ਹਾਲਤ ਵਿਚ ਨਹੀਂ ਹੈ।

Share This :

Leave a Reply