ਸਿੱਖ ਟੈਂਪਲ ਕਨੋਗਾ ਪਾਰਕ, ਕੈਲੀਫੋਰਨੀਆਂ ਚ ਕਿਸਾਨੀ ਸੰਘਰਸ਼ ਦੇ ਸ਼ਹੀਦਾ ਪ੍ਰਤੀ ਸ਼ਰਧਾਂਜਲੀ ਸਮਾਗਮ।
         

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)

ਸਿੱਖ ਟੈਂਪਲ ਕਨੋਗਾ ਪਾਰਕ (ਕੈਲੇਫੋਰਨੀਆ) ਵਿਖੇ, ਦਿੱਲੀ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗਏ, ਸ੍ਰੀ ਅਖੰੜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਅਖੰਡ ਪਾਠ ਗਲੋਬਲ ਪੰਜਾਬੀ ਫੋਰਮ ਅਮਰੀਕਾ ਦੇ ਸਮੂਹ ਮੈਂਬਰਾਂ ਵੱਲੋਂ ਕਰਵਾਇਆਂ ਗਿਆ । ਭੋਗ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਿਆ। ਸ਼ਰਧਾਂਜਲੀ ਸਮਾਰੋਹ ਦੀ ਸੁਰੂਆਤ ਕਰਦਿਆਂ। ਸ: ਨਾਨਕ ਸਿੰਘ ਐਲ ਏ (ਸੈਕਟਰੀ ਗਲੋਬਲ ਪੰਜਾਬੀ ਫੋਰਮ )ਨੇ ਕਿਸਾਨੀ ਘੋਲ ਦੇ ਪਿਛੋਕੜ ਬਾਰੇ ਚਾਨਣਾ ਪਾਇਆ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿਆਣਪ ਅਤੇ ਦਿਨ ਰਾਤ ਦੀ ਮਿਹਨਤ ਦੀ ਸਾਲਾਹੁਤਾ ਕੀਤੀ । ਉਂਨਾਂ ਦੀ ਦ੍ਰਿੜਤਾ ਤੇ ਚੜਦੀ ਕਲਾ ਦੀ ਦਾਦ ਦਿੱਤੀ । ਦ੍ਰਿੜਤਾ ਤੇ ਚੜਦੀ ਕਲਾ, ਦੀ ਸਰਾਹਨਾ ਕੀਤੀ ਗਈ।

ਭਾਰਤੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਹ ਤਿੰਨੇ ਕਨੂੰਨ , ਜੋ ਕਿ ਕਿਸਾਨ ਮਾਰੂ ਹਨ , ਜਲਦੀ ਤੋਂ ਜਲਦੀ ਵਾਪਸ ਲਏ ਜਾਣ । ਸੰਘਰਸ਼ ਵਿੱਚ ਹੋਏ ਸ਼ਹੀਦਾਂ ਨੂੰ ਭਾਵਪੂਰਨ ਸ਼ਬਦਾਂ ਵਿੱਚ ਸ਼ਰਧਾਂਜਲੀ ਪੇਸ਼ ਕੀਤੀ ਗਈ । ਇਸ ਤੋਂ ਬਾਦ ਜੀਪੀਐਫ ਦੇ ਪ੍ਰਧਾਨ ਸ: ਜਸਪਾਲ ਸਿੰਘ ਸੈਣੀ ਨੇ ਕਿਸਾਨੀ ਸੰਘਰਸ਼ ਦੇ ਘੋਲ ਦੀ ਚਰਚਾ ਕਰਦਿਆਂ ਕਿਹਾ ਕਿ ਇਹ ਕਨੂੰਨ ਕਿਸਾਨ ਮਾਰੂ ਤਾਂ ਹਨ ਹੀ , ਇਹ ਸਮਾਜ ਦੇ ਸਾਰੇ ਵਰਗਾ ਦੇ ਹਿਤਾਂ ਖ਼ਿਲਾਫ਼ ਭੁਗਤਣ ਵਾਲੇ ਹਨ । ਇਹ ਸਿੱਧੇ ਤੌਰ  ਤੇ ਕਾਰਪੋਰੇਟ ਘਰਾਣਿਆਂ ਦਾ ਹਿਤ ਪੂਰਦੇ ਹਨ ।ਹਰ ਹਾਲਤ ਵਿੱਚ ਵਾਪਸ ਹੋਣੇ ਚਾਹੀਦੇ ਹਨ । ਸੰਘਰਸ਼ ਵਿੱਚ ਹੋਏ ਸ਼ਹੀਦਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਪੇਸ਼ ਕੀਤੀ ॥  ਡਾ: ਅਮਰਜੀਤ ਸਿੰਘ ਜੀ ਮਾਰਵਾਹ, ਜੋ ਕਿ ਸਿੱਖ ਕਮਿਊਨਿਟੀ ਦੇ ਸਤਿਕਾਰਤ ਆਗੂ ਹਨ ਨੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ । ਵਰਨਣਯੋਗ ਹੈ ਕਿ ਡਾ: ਮਾਰਵਾਹ ਜੀ ਅਮਰੀਕਾ ਵਿੱਚ ਤੇ ਭਾਰਤ ਚ ਵੀ ਸਮਾਜ ਸੇਵੀ ਸੰਸਥਾਵਾਂ ਦੇ ਮੋਢੀਆਂ ਵਿੱਚੋਂ ਇਕ ਹਨ, ਤੇ ਇੰਨਾਂ ਕਾਰਜਾਂ ਵਿੱਚ ਵੱਧ ਚੜ ਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਤੇ ਡਾ: ਅਮਰਜੀਤ ਸਿੰਘ ਜੀ ਮਾਰਵਾਹ ਗਲੋਬਲ ਪੰਜਾਬੀ ਫੋਰਮ ਅਮਰੀਕਾ ਦੀ ਸੰਸਥਾ ਦੇ ਸਰਪ੍ਰਸਤ ਹਨ । ਸਟੇਜ ਦੀ ਕਾਰਵਾਈ ਸ: ਨਾਨਕ ਸਿੰਘ ਐਲ ਏ ਨੇ ਨਿਭਾਈ । ਕਿਸਾਨ ਸੰਘਰਸ਼ ਦੀ ਸਫਲਤਾ ਲਈ ਸਮੂਹ ਸੰਗਤ ਨੇ ਇਸ ਮੌਕੇ ਅਰਦਾਸ ਕੀਤੀ  ।   

 

Share This :

Leave a Reply