50 ਹਜ਼ਾਰ ਦੀ ਨਕਦੀ ਅਤੇ 22 ਤੋਲੇ ਦੇ ਕਰੀਬ ਸੋਨੇ ਦੇ ਜੇਵਰਾਤ ਦੀ ਕੀਤੀ ਚੋਰੀ
ਪੁਲਿਸ ਵੱਲੋ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਸ਼ੁਰੂੂੂ
ਖੇਮਕਰਨ (ਜਗਜੀਤ ਸਿੰਘ ਡੱਲ) ਤਰਨ ਤਾਰਨ ਦੇ ਪਿੰਡ ਜੋਹਲ ਢਾਏ ਵਾਲਾ ਵਿਖੇ ਅਣਪਛਾਤੇ ਚੋਰਾਂ ਵੱਲੋ ਕਿਸਾਨ ਕਸ਼ਮੀਰ ਸਿੰਘ ਦੇ ਬੀਤੀ ਰਾਤ ਘਰ ਵਿੱਚ ਦਾਖਲ ਹੋ ਕੇ ਘਰ ਦੀਆਂ ਅਲਮਾਰੀਆਂ ਦੀ ਫੋਲਾ ਫੋਲਾਈ ਕਰਦਿਆਂ 50 ਹਜਾਰ ਰੁਪੈ ਦੇ ਕਰੀਬ ਦੀ ਨਕਦੀ ਅਤੇ 22 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆਂ ਹੈ ਚੋਰਾਂ ਵੱਲੋ ਘਰ ਵਿੱਚ ਘਟਨਾ ਨੂੰ ਅੰਜਾਮ ਦੇਣ ਸਮੇ ਪਰਿਵਾਰ ਦੇ ਲੋਕ ਗਰਮੀ ਹੋਣ ਕਾਰਨ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ ਕਸ਼ਮੀਰ ਸਿੰਘ ਦੇ ਲੜਕੇ ਹਰਪਾਲ ਸਿੰਘ ਨੇ ਦੱਸਿਆਂ ਕਿ ਰਾਤ ਨੂੰ 9 ਵੱਜੇ ਦੇ ਕਰੀਬ ਉਹ ਖੇਤਾਂ ਵਿੱਚ ਗੇੜਾ ਲਾ ਕੇ ਘਰ ਆ ਕੇ ਰੋਟੀ ਪਾਣੀ ਖਾ ਕੇ ਸੋ ਗਏ ਸਨ ਜਦ ਉਹ ਸਵੇਰੇ ਉੱਠੇ ਤਾ ਦੇਖਿਆਂ ਕਿ ਘਰ ਦੀਆਂ ਅਲਮਾਰੀਆਂ ਖੁਲੀਆਂ ਪਈਆਂ ਸਨ ਅਤੇ ਸਮਾਨ ਬਾਹਰ ਖਿਲਰਿਆਂ ਪਿਆਂ ਸੀ ਉਹਨਾਂ ਦੱਸਿਆਂ ਕਿ ਅਲਮਾਰੀਆਂ ਵਿੱਚ ਪਈ 50 ਹਜਾਰ ਰੁਪੈ ਦੇ ਕਰੀਬ ਦੀ ਨਕਦੀ ਅਤੇ 22 ਤੋਲੇ ਦੇ ਕਰੀਬ ਸੋਨੇ ਦੇ ਜੇਵਰਾਤ ਗਾਇਬ ਸਨ
ਕਸ਼ਮੀਰ ਸਿੰਘ ਦੇ ਪਰਿਵਾਰਕ ਮੈਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੀ ਭਰਮਾਰ ਹੋਣ ਕਾਰਨ ਆਏ ਦਿਨੀ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਲੇਕਿਨ ਪੁਲਿਸ ਘੱਟਨਾਵਾਂ ਤੇ ਰੋਕ ਲਗਾਉਣ ਵਿੱਚ ਪੂਰੀ ਤਰ੍ਰਾਂ ਅਸਫਲ ਹੈ ਉੱਧਰ ਥਾਣਾ ਗੋਇੰਦਵਾਲ ਪੁਲਿਸ ਵੱਲੋ ਉੱਕਤ ਚੋਰੀ ਦੀ ਵਾਰਦਾਤ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆਂ ਹੈ ਘੱਟਣਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਮਾਮਲੇ ਦੀ ਤਫਤੀਸ਼ ਜਾਂਚ ਸ਼ੁਰੂ ਕਰਦਿਆਂ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂੂੂ ਕਰ ਦਿੱਤੀ ਗਈ ਹੈ ।