ਅਮਰੀਕਾ ਵੱਲੋਂ 20 ਮਿਲੀਅਨ ਹੋਰ ਕੋਵਿਡ -19 ਟੀਕੇ ਦੀਆਂ ਖੁਰਾਕਾਂ ਵਿਦੇਸ਼ਾਂ ਵਿੱਚ ਭੇਜ ਕੀਤੀ ਜਾਵੇਗੀ ਸਹਾਇਤਾ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਵਿੱਚ ਕੋਰੋਨਾ ਖਿਲਾਫ ਟੀਕਾਕਰਨ ਮੁਹਿੰਮ ਜਾਰੀ ਹੈ।ਬਾਈਡੇਨ ਪ੍ਰਸ਼ਾਸਨ ਸਿਰਫ ਅਮਰੀਕਾ ਵਿੱਚ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ ਵਿੱਚ ਵੀ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਭੇਜ ਕੇ ਸਹਾਇਤਾ ਕਰ ਰਿਹਾ ਹੈ। ਇਸ ਸੰਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਜੂਨ ਦੇ ਅਖੀਰ ਤੱਕ ਕੋਰੋਨਾ ਵਾਇਰਸ ਦੇ ਮਨਜੂਰਸ਼ੁਦਾ ਟੀਕਿਆਂ ਦੀਆਂ 20 ਮਿਲੀਅਨ ਖੁਰਾਕਾਂ ਨੂੰ ਹੋਰਾਂ ਦੇਸ਼ਾਂ ਵਿੱਚ ਭੇਜੇਗਾ । ਇਹਨਾਂ ਖੁਰਾਕਾਂ ਵਿੱਚ ਐਸਟਰਾਜ਼ਨੇਕਾ ਟੀਕਾ ਤੋਂ ਇਲਾਵਾ ਫਾਈਜ਼ਰ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੀਆਂ ਖੁਰਾਕਾਂ ਸ਼ਾਮਿਲ ਹੋਣਗੀਆਂ।

ਬਾਈਡੇਨ ਪ੍ਰਸ਼ਾਸਨ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਉਹ ਐਸਟਰਾਜ਼ਨੇਕਾ ਦੀਆਂ 60 ਮਿਲੀਅਨ ਖੁਰਾਕਾਂ ਭੇਜਣਗੇ, ਪਰ ਫੂਡ ਐਂਡ ਡਰੱਗ(ਐੱਫ ਡੀ ਏ) ਦੁਆਰਾ ਮਨਜੂਰੀ ਨਾ ਮਿਲਣ ਤੱਕ ਇਹ ਵੰਡਿਆ ਨਹੀਂ ਜਾਵੇਗਾ। ਬਾਈਡੇਨ ਨੇ ਕਿਹਾ ਕਿ ਅਮਰੀਕਾ ਇਹਨਾਂ ਖੁਰਾਕਾਂ ਬਦਲੇ ,ਟੀਕੇ ਪ੍ਰਾਪਤ ਕਰਨ ਵਾਲੇ ਦੇਸ਼ਾਂ ਤੋਂ ਕੁੱਝ ਨਹੀਂ ਮੰਗੇਗਾ। ਹਾਲਾਂਕਿ ਇਹ ਵੀ ਨਹੀਂ ਦੱਸਿਆ ਗਿਆ ਕਿ ਕਿਹੜੇ ਦੇਸ਼ ਵਾਧੂ ਖੁਰਾਕਾਂ ਪ੍ਰਾਪਤ ਕਰਨਗੇ। ਇਸ ਦੌਰਾਨ ਰਾਸ਼ਟਰਪਤੀ ਬਾਈਡੇਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਸਾਰੇ 50 ਰਾਜਾਂ ਵਿੱਚ ਵਾਇਰਸ ਦੇ ਕੇਸ ਘੱਟ ਰਹੇ ਹਨ।ਸੀ ਡੀ ਸੀ ਦੇ ਅਨੁਸਾਰ ਅਮਰੀਕਾ ਵਿੱਚ ਸੋਮਵਾਰ ਸਵੇਰ ਤੱਕ, 60% ਅਮਰੀਕੀ ਬਾਲਗਾਂ ਨੂੰ ਕੋਰੋਨਾ ਵਾਇਰਸ ਦੀ ਘੱਟੋ ਘੱਟ ਇੱਕ ਖੁਰਾਕ ਮਿਲ ਚੁੱਕੀ ਹੈ ਜਦਕਿ 47% ਬਾਲਗ ਪੂਰੀ ਤਰਾਂ ਟੀਕੇ ਲਗਵਾ ਚੁੱਕੇ ਹਨ।

Share This :

Leave a Reply