ਟੋਰਾਂਟੋ (ਮੀਡੀਆ ਬਿਊਰੋ)- ਟੋਰਾਂਟੋ ‘ਚ ਚੋਰੀ ਦੇ ਸਾਮਾਨ ਸਮੇਤ 2 ਪੰਜਾਬੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ| ਟੋਰਾਂਟੋ ‘ਚ ਹਾਈਵੇ 401 ਤੇ ਜੇਨ ਸਟਰੀਟ ਇਲਾਕੇ ‘ਚ ਗਿ੍ਫ਼ਤਾਰੀ ਤੋਂ ਬਚਣ ਲਈ ਆਪਣੀ ਮਰਸਡੀਜ਼ ਗੱਡੀ ਨਾਲ ਟੱਕਰਾਂ ਮਾਰ ਕੇ ਪੁਲਿਸ ਦੀਆਂ ਦੋ ਗੱਡੀਆਂ ਭੰਨਣ ਮਗਰੋਂ ਬਰੈਂਪਟਨ ਵਾਸੀ ਜਸਪੁਨੀਤ ਬਾਜਵਾ (29) ਨੂੰ ਕਾਬੂ ਕਰਕੇ ਪੁਲਿਸ ਨੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ|ਕਿਉਂਕਿ ਉਸ ਨੇ (ਫ਼ਰਾਰ ਹੋਣ ਦੀ ਨੀਅਤ ਨਾਲ) ਜਾਣ-ਬੁੱਝ ਕੇ ਪੁਲਿਸ ਅਫ਼ਸਰਾਂ ਦੀਆਂ ਗੱਡੀਆਂ ‘ਚ ਆਪਣੀ ਗੱਡੀ ਟਕਰਾਈ, ਜਿਸ ਤੋਂ ਬਾਅਦ ਉਸ ਦੀ ਗੱਡੀ ਨਾਲ ਲੱਗਦੀ ਮੁਰੰਮਤ ਅਧੀਨ ਇਕ ਇਮਾਰਤ ਦੇ ਮਲਬੇ ‘ਚ ਵੱਜ ਕੇ ਰੁਕੀ ਸੀ|
ਇੱਥੇ ਹੀ ਬੱਸ ਨਹੀਂ ਜਸਪੁਨੀਤ ਦੇ ਨਾਲ ਗੱਡੀ ‘ਚ ਬੈਠਾ ਹਮ-ਉਮਰ ਮਿਸੀਸਾਗਾ ਵਾਸੀ ਭੁਪਿੰਦਰ ਸਿੰਘ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ| ਜਿਸ ਤੋਂ ਪੁਲਿਸ ਨੇ ਚੋਰੀ ਕੀਤਾ ਹੋਇਆ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ| ਇਹ ਵੀ ਉਸ ਤੋਂ ਲੋਕਾਂ ਦੇ ਘਰਾਂ ਅੰਦਰ ਵੜਨ ਲਈ ਬੂਹੇ-ਬਾਰੀਆਂ ਭੰਨਣ ਦੇ ਔਜ਼ਾਰ ਵੀ ਮਿਲੇ ਹਨ| ਜਸਪੁਨੀਤ ਨੂੰ ਵੀ ਚੋਰੀਆਂ ਕਰਨ ਦੇ ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਪੁਲਿਸ ਅਨੁਸਾਰ ਉਹ ਕਿਸੇ ਹੋਰ ਕੇਸ ‘ਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਹੁਣ ਵੱਖਰਾ ਕੇਸ ਦਰਜ ਕੀਤਾ ਗਿਆ ਹੈ|