ਨਾਭਾ (ਤਰੁਣ ਮਹਿਤਾ) ਸਾਰੀ ਦੁਨੀਆਂ ਵਿੱਚ ਮਸ਼ਹੂਰ ਨਾਭਾ ਦੀ ਪ੍ਰੀਤ ਕੰਬਾਈਨ ਇੰਡਸਟਰੀ ਵਿੱਚ ਲੱਗੀ ਭਿਆਨਕ ਅੱਗ, ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ਤੇ ਫਾਇਰ ਬਰਗੇਡ ਨਾਭਾ ਦੀਆਂ ਗੱਡੀਆਂ ਨੇ ਬੜੀ ਹੀ ਮੁਸ਼ਕਤ ਨਾਲ ਅੱਗ ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਗਰਮੀ ਤਹਿਤ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਨੇ ਪ੍ਰੀਤ ਇੰਡਸਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿੱਥੇ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਮੋਕੇ ਤੇ ਮਜੋਦ ਐਸਡੀਐਮ ਨਾਭਾ ਕਾਲਾ ਰਾਮ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਪਟਿਆਲਾ ਅਤੇ ਸਮਾਣਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਹਨ। ਜੇਕਰ ਲੋੜ ਪਈ ਤਾਂ ਗੋਬਿੰਦਗੜ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੰਗਵਾਇਆ ਜਾਵੇਗਾ।