ਮਜ਼ਦੂਰਾਂ ਨਾਲ ਭਰਿਆਂ ਟੈਂਪੂ ਅਚਾਨਕ ਪਲਟਿਆ, ਮਜ਼ਦੂਰ, ਮਹਿਲਾਵਾਂ ਤੇ ਬੱਚੇ ਹੋਏ ਜ਼ਖ਼ਮੀ

ਜੀ. ਟੀ. ਰੋਡ ‘ਤੇ ਪਿੰਡ ਦੈਹਿੜੂ ਲਾਗੇ ਪਲਟਿਆ ਟੈਂਪੂ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਬੱਸਾਂ ਅਤੇ ਰੇਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਵਿਚ ਕਿਸਾਨਾਂ ਨੂੰ ਝੋਨਾ ਲਗਾਉਣ ਦੀ ਆ ਰਹੀ ਦਿੱਕਤ ਤੋਂ ਬਾਅਦ ਕਿਸਾਨ ਆਪਣੇ ਖਰਚੇ ‘ਤੇ ਮਜ਼ਦੂਰਾਂ ਨੂੰ ਉਤਰ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਆਪਣੇ ਵਾਹਨਾਂ ‘ਤੇ ਲਿਆਉਣ ਲੱਗੇ ਹਨ। ਅੱਜ ਉਤਰ ਪ੍ਰਦੇਸ਼ ਤੋਂ ਹੁਸ਼ਿਆਰਪੁਰ ਲਈ ਮਜ਼ਦੂਰ ਪਰਿਵਾਰਾਂ ਨੂੰ ਲੈ ਕੇ ਜਾ ਰਹੇ ਇੱਕ ਟੈਂਪੂ (ਛੋਟਾ ਹਾਥੀ) ਦੇ ਜੀ. ਟੀ. ਰੋਡ ‘ਤੇ ਪਿੰਡ ਦੈਹਿੜੂ ਲਾਗੇ ਅਚਾਨਕ ਡਿਵਾਇਡਰ ਨਾਲ ਟਕਰਾ ਜਾਣ ਕਾਰਨ ਹਾਦਸਾ ਵਾਪਰ ਗਿਆ। ਜਿਸ ਕਾਰਨ ਟੈਂਪੂ ਵਿਚ ਸਵਾਰ 15 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 02 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਦਰ ਖੰਨਾ ਪੁਲਸ ਵੱਲੋਂ ਮੌਕੇ ਦੀ ਸੂਚਨਾ ਮਿਲਦੇ ਹੀ ਜ਼ਖਮੀਆਂ ਨੂੰ ਇਲਾਜ਼ ਲਈ ਤੁਰੰਤ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ।


ਪ੍ਰਾਪਤ ਵੇਰਵਿਆਂ ਅਨੁਸਾਰ ਯੂ. ਪੀ. ਤੋਂ ਹੁਸ਼ਿਆਰਪੁਰ ਵਿਖੇ ਝੋਨੇ ਦੀ ਲਵਾਈ ਲਈ ਇਕ ਟੈਂਪੂ (ਛੋਟਾ ਹਾਥੀ) ਵਿਚ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਜਾ ਰਹੇ ਸਨ। ਜਿਸ ਕਾਰਨ ਟੈਂਪੂ ‘ਚ ਸਵਾਰ 16-17 ਵਿਅਕਤੀ ਜਿਨ੍ਹਾਂ ‘ਚ 10 ਮਰਦ, 06 ਮਹਿਲਾਵਾਂ ਤੇ ਪੰਜ ਬੱਚੇ ਸ਼ਾਮਲ ਸਨ। ਸਵੇਰੇ ਕਰੀਬ 10 ਵਜੇ ਜਦੋਂ ਉਕਤ ਟੈਂਪੂ ਖੰਨਾ ਲਾਗੇ ਪਿੰਡ ਦੈਹਿੜੂ ਲਾਗੇ ਜੀ. ਟੀ. ਰੋਡ ‘ਤੇ ਪੁੱਜਾ ਤਾਂ ਅਚਾਨਕ ਕਿਸੇ ਵਾਹਨ ਦੀ ਸਾਇਡ ਵੱਜਣ ਕਾਰਨ ਟੈਂਪੂ ਡਿਵਾਇਡਰ ਨਾਲ ਟਕਰਾ ਕੇ ਸੜਕ ਵਿਚਕਾਰ ਪਲਟ ਗਿਆ। ਜਿਸ ਕਾਰਨ ਟੈਂਪੂ ਵਿਚ ਸਵਾਰ ਮਜ਼ਦੂਰ ਜ਼ਖਮੀ ਹੋ ਗਏ।
ਜਿਨ੍ਹਾਂ’ਚ 04 ਬੱਚੇ ਅਤੇ 06 ਔਰਤਾਂ ਵੀ ਸ਼ਾਮਲ ਸਨ। ਹਾਦਸੇ ਦੀ ਸੂਚਨਾ ਐਂਬੂਲੈਂਸ ਨੂੰ ਦਿੱਤੀ ਗਈ, ਪ੍ਰੰਤੂ ਜੀ. ਟੀ. ਰੋਡ ਤੋਂ ਲੰਘਦੇ ਰਾਹਗੀਰਾਂ ਨੇ ਐਂਬੂਲੈਸ ਵੱਲੋਂ ਦੇਰੀ ਕੀਤੇ ਜਾਣ ‘ਤੇ ਆਪਣੇ ਨਿੱਜੀ ਵਾਹਨਾਂ ਰਾਹੀਂ ਹੀ ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪੁਹੰਚਾਇਆ। ਬਾਅਦ ‘ਚ ਪੁੱਜੀ ਐਂਬੂਲੈਂਸ ਨੂੰ ਖਾਲੀ ਹੀ ਮੁੜਣਾ ਪਿਆ। ਪਤਾ ਲੱਗਾ ਹੈ ਕਿ ਜ਼ਖਮੀਆਂ ‘ਚ 02 ਮਜ਼ਦੂਰਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।

Share This :

Leave a Reply