ਤਰਨਤਾਰਨ (ਜਗਜੀਤ ਸਿੰਘ ਡੱਲ,ਭੁੱਲਰ) ਜਿਲਾ ਤਰਨਤਾਰਨ ਦੇ ਪਿੰਡ ਮਾਹਣਕੇ ( ਜੰਡ) ਦੇ ਇੱਕ ਗਰੀਬ ਪਰਿਵਾਰ ਸਰਮੇਲ ਸਿੰਘ ਦੀ ਲੜਕੀ ਕੁਲਦੀਪ ਕੌਰ ਜਿਸ ਦਾ ਮਾਪਿਆਂ ਵੱਲੋਂ ਵਿਆਹ ਤਾਂ ਰੱਖ ਲਿਆ ਪਰ ਲੌਕ ਡਾਉਣ ਦੀ ਸਥਿਤੀ ਹੋਣ ਕਰਕੇ ਕਿਤੋਂ ਵੀ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ ਨਾ ਹੀ ਕੋਈ ਕੰਮ ਕਾਰ ਚੱਲ ਰਿਹਾ ਹੈ ਲੜਕੀ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਂਦੇ ਹੋਏ ਦੱਸਿਆ ਕਿ ਲੜਕੀ ਦਾ ਪਿਤਾ ਸਰਮੇਲ ਸਿੰਘ ਸ਼ਰਾਬ ਪੀਣ ਦਾ ਆਧੀ ਹੈ ਉਸ ਤੋ ਮਸਾਂ ਆਪਣਾ ਹੀ ਸ਼ਰਾਬ ਪਿਆਲਾ ਪੂਰਾ ਹੁੰਦਾ ਹੈ ਅਸੀਂ ਮਾਵਾਂ ਧੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਾਰ ਕਰਕੇ ਘਰ ਦਾ ਗੁਜਾਰਾ ਚਲਾਉਂਦੀਆਂ ਹਨ ਪਰ ਲੜਕੀ ਦਾ ਚੁੰਨੀ ਚੜਾਵਾ( ਵਿਆਹ) ਕਰਨ ਲਈ ਉਹਨਾਂ ਕੋਲ ਪੈਸੇ ਨਹੀਂ ਹਨ
ਜਦੋਂ ਇਸ ਗੱਲ ਦਾ ਪਤਾ ਮੌਜੂਦਾ ਸਰਪੰਚ ਅਵਤਾਰ ਸਿੰਘ ਅਤੇ ਗੁਰਸਾਹਿਬ ਸਿੰਘ ਬਲਾਕ ਸੰਮਤੀ ਮੈਂਬਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੜਕੀ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਲੜਕੀ ਕੁਲਦੀਪ ਕੌਰ ਦੇ ਵਿਆਹ ਦਾ ਸਾਰਾ ਖਰਚਾ ਚੁੱਕਣ ਦੀ ਜਿੰਮੇਵਾਰੀ ਲਈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਧੀ ਕੁਲਦੀਪ ਕੌਰ ਦੇ ਵਿਆਹ ਦੀ ਹਰ ਰਸਮ ਚਾਵਾਂ ਨਾਲ ਪੂਰੀ ਕਰਾਂਗੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਜੇ ਕੋਈ ਹੋਰ ਦਾਨੀ ਸੱਜਣ ਜਾਂ ਕੋਈ ਸੰਸਥਾ ਇਸ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹਵੇ ਤਾ ਉਹ ਪਰਿਵਾਰ ਦੇ ਮੋਬਾਇਲ ਨੰਬਰ 9814742406 ਤੇ ਸੰਪਰਕ ਕਰ ਸਦਕਾ ਹੈ ਜਾਂ ਇਹਨਾਂ ਦੇ ਬੈਂਕ ਖਾਤੇ 0672001700077146 ਅਤੇ IFSC Code PUNB0067200 ਵਿੱਚ ਵੀ ਮਦਦ ਭੇਜ ਸਕਦਾ ਹੈ ਇਸ ਮੌਕੇ ਗਲਾਬ ਸਿੰਘ,ਕਾਰਜ ਸਿੰਘ ਫੌਜੀ, ਲਖਬੀਰ ਸਿੰਘ ,ਜਰਮਨ ਸਿੰਘ, ਪਿਆਰਾ ਸਿੰਘ, ਥੰਮਣ ਸਿੰਘ ਸਾਰੇ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ ਇਸ ਮੌਕੇ ਪਰਿਵਾਰ ਵੱਲੋਂ ਪੂਰੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ ।






















