ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਹੋਇਆ ਜਾਨਲੇਵਾ ਹਮਲਾ

ਸੁਨਾਮ (ਅਜੈਬ ਸਿੰਘ  ਮੋਰਾਵਾਲੀ) ਸਥਾਨਕ ਸ਼ਹਿਰ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੀਸ਼ ਸੋਨੀ ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਮੌਕੇ ‌ਮਨੀਸ਼ ਸੋਨੀ ਦੇ ਭਰਾ ਟੋਨੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਇੰਦਰਾ ਮਾਰਗ ਕੋਲ ਕੁਝ ਵਿਅਕਤੀਆਂ ਵੱਲੋਂ ਮਨੀਸ਼ ਸੋਨੀ ਤੇ ਰਾਡਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਨ੍ਹਾਂ ਦੇ‌ ਸਿਰ ਅਤੇ ਬਾਂਹ ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਮਨੀਸ਼ ਸੋਨੀ ਦਾ ਹਸਪਤਾਲ ‘ਚ ਪਤਾ ਲੈਣ ਪਹੁੰਚੇ ਹਰਮਨ ਬਾਜਵਾ ਨੇ ਕਿਹਾ ਕਿ ਮਨੀਸ਼ ਸੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਤ ਨੂੰ ਕਰੀਬ 11ਵਜੇ 2-3 ਵਿਅਕਤੀ‌ ਮੋਡੇ ਤੇ ਥੈਲਾ ਚੱਕੀ ਆ ਰਹੇ ਸਨ ਜਦੋਂ ਇਸ ਸਬੰਧੀ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਉਸ ਤੇ ਰਾਡਾ ਨਾਲ ਹਮਲਾ ਕਰ ਦਿੱਤਾ।    

  ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ  ਕਿਹਾ ਇਸ ਘਟਨਾ ਸਬੰਧੀ ਐਸ .ਐਸ.ਪੀ. ਸੰਗਰੂਰ ਨਾਲ ਗੱਲਬਾਤ ਕੀਤੀ ਹੈ ਅਤੇ ਸੀ.ਆਈ.ਏ ਸਟਾਫ ਦੀ ਮੱਦਦ ਵੀ ਲਈ ਜਾ ਰਹੀ ਹੈ ਸੀ.ਸੀ.ਟੀਵੀ ਫੁਟੇਜ ‘ਚ ਹਮਲਾਵਰਾਂ ਦੇ ਚਿਹਰੇ ਆ ਗਏ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਓਹਨਾਂ  ਕਿਹਾ ਕਿ ਹਾਲੇ‌‌ ਤੱਕ ਹਮਲੇ ਦਾ ਅਸਲੀ ਕਾਰਨ ਨਹੀਂ ਪਤਾ ਲੱਗਿਆ ਹੈ ਕਿ ਇਹ ਹਮਲਾ‌ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਕੁਝ ਹੋਰ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।ਜਦੋਂ ਇਸ ਸਬੰਧੀ ਥਾਣਾ ਮੁਖੀ ਜਤਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਦੇਰ ਰਾਤ ਦੀ ਹੈ ਅਤੇ ਉਹ ਮੌਕੇ ਤੇ ਪਹੁੰਚ ਗਏ ਸਨ ਤੇ ਘਟਨਾ ਵਾਲੀ ਥਾਂ ਤੇ ਲੱਗੇ ਸੀ.ਸੀ.ਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਤਫ਼ਤੀਸ਼ ਚੱਲ ਰਹੀ ਹੈ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share This :

Leave a Reply