ਐਸ.ਪੀ. ਵਿਰਕ ਦੀ ਰਿਪੋਰਟ ਆਈ ਕੋਰੋਨਾ ਪੌਜੇਟਿਵ

ਐਸ ਐਮ ਉ ਨੇ ਕਿਹਾ ਐਸ ਪੀ ਨੂੰ ਕੀਤਾ ਹੋਮ ਕੋਆਰੰਨਟੀਨ

ਬਰਨਾਲਾ (ਬਲਵੰਤ ਸਿੰਘ ਸਿੱਧੂ) ਜਿਲ੍ਹੇ ਦੇ ਐਸ ਪੀ ਡੀ ਸੁਖਦੇਵ ਸਿੰਘ ਵਿਰਕ ਦੀ ਰਿਪੋਰਟ ਅੱਜ ਕੋਰੋਨਾ ਪੌਜੇਟਿਵ ਆ ਗਈ ਹੈ। ਇਹ ਜਾਣਕਾਰੀ ਐਸ ਐਮ ਉ ਡਾਕਟਰ ਤਪਿੰਦਰਜੀਤ ਜੋਤੀ ਕੌਂਸਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਹੀ ਐਸ ਪੀ ਵਿਰਕ ਦਾ ਸੈਂਪਲ ਜਾਂਚ ਲਈ ਲਿਆ ਗਿਆ ਸੀ।

ਸੈਂਪਲ ਦੀ ਰਿਪੋਰਟ ਪੌਜੇਟਿਵ ਆਉਣ ਕਰਕੇ ਉਨ੍ਹਾਂ ਨੂੰ ਹੋਮ ਕੋਆਰੰਨਟੀਨ ਕਰ ਦਿੱਤਾ ਗਿਆ ਹੈ। ਐਸ ਐਮ ਉ ਕੌਸਲ ਨੇ ਕਿਹਾ ਕਿ ਐਸ ਪੀ ਵਿਰਕ ਦੇ ਸੰਪਰਕ ਚ, ਆਏ ਹੋਰ ਵਿਅਕਤੀਆਂ ਨੂੰ ਵੀ ਕੋਆਰੰਨਟੀਨ ਕਰਨ ਲਈ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

Share This :

Leave a Reply