ਸਬ-ਡਵੀਜਨ ਸਾਂਝ ਕੇਂਦਰ ਵਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਅਤੇ ਨਸ਼ਿਆ ਤੋਂ ਬਚਣ ਸਬੰਧੀ ਪ੍ਰੇਰਿਤ ਕੀਤਾ

ਨਵਾਂਸਹਿਰ ਵਿਖੇ ਸਬ-ਡਵੀਜਨ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਦਿੰਦੇ ਏ.ਐਸ.ਆਈ.ਹੁਸਨ ਲਾਲ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਸ਼ਿਆਂ ਪ੍ਰਤੀ ਨੌਜਵਾਨ ਪੀੜ੍ਹੀ ਅਤੇ ਸਮੂਹ ਭਾਈਚਾਰੇ ਨੂੰ ਜਾਗਰੂਕ ਕਰਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਦੇਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਤਲੁਜ ਸਰਵਿਸ ਸਟੇਸ਼ਨ ਨਵਾਂਸਹਿਰ ਵਿਖੇ ਸੈਮੀਨਾਰ ਕੀਤਾ ਗਿਆ। ਏ.ਐਸ.ਆਈ.ਹੁਸਨ ਲਾਲ ਇੰਜਾਰਜ ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਦੱਸਿਆ ਕਿ ਕੋਵਿਡ -19 ਨੂੰ ਦੇਖਦੇ ਹੋਏ ਸ਼ੋਸਲ ਡਿਸਟੈਂਸ (ਆਪਸੀ ਫਾਸਲੇ) ਨੂੰ ਬਣਾਈ ਰੱਖਣ ਪੰਜਾਬ ਸਰਕਾਰ ਵੱਲੋ ਚਲਾਏ ਗਏ ਕੋਵਾ ਐਪ ਮਿਸ਼ਨ ਫਤਿਹ ਸਬੰਧੀ ਜਾਣਕਾਰੀ ਦਿੱਤੀ ਗਈ। ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਗਈ।

ਕਿਸੇ ਦਾ ਵੀ ਕੋਈ ਰਿਸ਼ਤੇਦਾਰ ਜੋ ਵਿਦੇਸ ਤੋ ਘਰ ਆਇਆ ਹੋਵੇ ਉਸਦੀ ਜਾਣਕਾਰੀ ਸਿਹਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕਰਨ ਬਾਰੇ ਦੱਸਿਆ ਗਿਆ ਅਤੇ ਘਰ ਤੋ ਬਿਨਾ ਜਰੂਰਤ ਤੋ ਬਾਹਰ ਨਾ ਨਿਕਲਣ ਬਾਰੇ ਵੀ ਕਿਹਾ ਗਿਆ।ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਅਤੇ ਨਸ਼ਿਆ ਤੋਂ ਬਚਣ ਸਬੰਧੀ ਪ੍ਰੇਰਿਤ ਕੀਤਾ। ਸਬ-ਡਵੀਜਨ ਸਾਂਝ ਕੇਂਦਰ ਨਵਾਂਸਹਿਰ ਵਲੋ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪੜ੍ਹਨਯੋਗ ਸਮੱਗਰੀ ਵੰਡੀ ਗਈ। ਇਸ ਮੌਕੇ ਅਵਤਾਰ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ, ਅਮਰੀਕ ਸਿੰਘ. ਪ੍ਰਿਤਪਾਲ ਸਿੰਘ ਭੁਪਿੰਦਰ ਸਿੰਘ ਅਤੇ ਮੱਖਣ ਸਿੰਘ ਤੋ ਇਲਾਵਾ ਸਾਂਝ ਕੇਦਰ ਇੰਚਾਰਜ ਏ.ਐਸ.ਆਈ ਕੁਲਦੀਪ ਰਾਜ ਅਤੇ ਏ.ਐਸ.ਆਈ ਸਤਨਾਮ ਸਿੰਘ ਸਾਂਝ ਕੇਦਰ ਨਵਾਂਸਹਿਰ ਤੋ ਹਾਜਿਰ ਸਨ।

Share This :

Leave a Reply