ਨਾਭਾ/ ਪਟਿਆਲਾ (ਤਰੁਣ ਮਹਿਤਾ) ਸ਼੍ਰੀ ਵਿਕਰਮ ਜੀਤ ਦੁੱਗਲ IPS, ਐਸ.ਐਸ.ਪੀ ਪਟਿਆਲਾ ਸਮੇਤ ਸ. ਨਵਨੀਤ ਸਿੰਘ ਬੈਂਸ IPS, ਐਸ.ਪੀ/ਸਥਾਨਕ ਵੱਲੋਂ ਕੱਲ ਦੀ ਦਰਮਿਆਨੀ ਰਾਤ ਨੂੰ ਕੋਵਿਡ-19 ਦੇ ਮੱਦੇਨਜ਼ਰ ਲੱਗੇ ‘ਨਾਇਟ ਕਰਫ਼ਿਊ’ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਪਟਿਆਲਾ ਸ਼ਹਿਰ ਵਿੱਚ ਲੱਗੇ ਪੁਲਿਸ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ।
ਚੈਕਿੰਗ ਦੌਰਾਨ SSP ਪਟਿਆਲਾ ਨੇ ਆਪ ਸੜਕ ਤੇ ਉਤਰ ਕੇ ਕਰਫ਼ਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ SHO ਅਤੇ ਨਾਕਾ ਇੰਚਾਰਜਾਂ ਨੂੰ ਦਿੱਤੀਆਂ ਹਦਾਇਤਾਂ, ਇਸਦੇ ਨਾਲ ਨਾਲ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਾਸੀਆਂ ਦੀ ਸਿਹਤ-ਤੰਦਰੁਸਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਜੇਕਰ ਪੁਲਿਸ ਨੂੰ ਸਖਤੀ ਕਰਨੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ।