ਬਿਰਧ ਤੇ ਅਨਾਥ ਰਹਿੰਦੇ ਬੇਸਾਹਿਰਿਆ ਲਈ ਨਹੀਂ ਹੈ ਕੋਈ ਵੀ ਸਹੂਲਤ ।ਭਾਈ ਅਰਪਿੰਦਰ ਸਿੰਘ।
ਤਰਨਤਾਰਨ (ਜਗਜੀਤ ਸਿੰਘ ਡੱਲ,ਭੁੱਲਰ) ਪਿਛਲੇ ਤਿੰਨ ਸਾਲਾਂ ਤੋਂ ਪਿੰਡ ਜਵੰਦਾ ਕਲਾਂ ਵਿਖੇ ਚੱਲ ਰਿਹਾ ਸ੍ਰੀ ਗੁਰੂ ਨਾਨਕ ਬਿਰਧ ਆਸ਼ਰਮ ਅਤੇ ਅਨਾਥ ਘਰ ਕਿਸੇ ਸਮਾਜਸੇਵੀ ਦੀਆਂ ਸੇਵਾਵਾਂ ਲੈਣ ਲਈ ਉਡੀਕ ਵਿੱਚ ਹੈ । ਇਸ ਬਾਰੇ ਜਾਣਕਾਰੀ ਦਿੰਦਿਆ ਬਿਰਧ ਤੇ ਅਨਾਥ ਘਰ ਦੇ ਸੰਚਾਲਕ ਭਾਈ ਅਰਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾ ਸ੍ਰੀ ਗੁਰੂ ਨਾਨਕ ਆਸਰਮ ਤੇ ਬਿਰਧ ਅਨਾਥ ਘਰ ਬਣਾਉਣ ਲਈ ਸਮਾਜਸੇਵੀ ਬੋੜੇਵਾਲ ਪਰਿਵਾਰ ਵੱਲੋ ਪਿੰਡ ਜਵੰਦਾ ਕਲਾਂ ਦੇ ਸ੍ਰ ਦਲਜਿੰਦਰ ਸਿੰਘ ਮਜੂਦਾ ਸਰਪੰਚ ਦੇ ਪਰਿਵਾਰ ਵੱਲੋ ਇਕ ਏਕੜ ਜ਼ਮੀਨ ਦਾਨ ਕੀਤੀ ਗਈ ਸੀ । ਉਨਾਂ ਕਿਹਾ ਕਿ ਇਸ ਆਸ਼ਰਮ ਅਤੇ ਬਿਰਧ ਅਨਾਥ ਘਰ ਵਿੱਚ ਹੁਣ ਤੱਕ ਵੱਖ ਵੱਖ ਪਿੰਡਾ ਤੋਂ 16/ ਮੈਬਰ ਬੇਸਹਾਰਾ ਲਾਵਾਰਿਸ ਅਤੇ ਮੈਂਟਲੀ ਅਪਸੈਟ ਰਹਿ ਰਹੇ ਹਨ । ਉਹਨਾਂ ਕਿਹਾ ਕਿ ਪਹਿਲਾ ਇੰਨਾ ਲਾਵਾਰਿਸ ਤੇ ਬੇਹਸਾਰਾ ਮੈਬਰਾ ਦਾ ਖਾਣਾ ਬਣਾਉਣ ਅਤੇ ਦੇਖ ਰੇਖ ਲਈ ਪੰਜ ਮੈਬਰ ਰੱਖੇ ਗਏ ਸਨ ।ਪਰ ਪੈਸੇ ਦੀ ਕਮੀ ਕਰਕੇ ਘਟਾ ਕੇ ਦੋ ਕਰ ਦਿੱਤੇ ਗਏ ਹਨ । ਉਨਾ ਕਿਹਾ ਕਿ ਸ੍ਰੀ ਗੁਰੂ ਨਾਨਕ ਆਸਰਮ ਅਤੇ ਬਿਰਥ ਅਨਾਥ ਘਰ ਦਾ ਮਹੀਨੇ ਦਾ ਟੋਟਲ ਖਰਚਾ ਪੰਜਾਹ ਹਜਾਰ ਦੇ ਕਰੀਬ ਹੈ । ਬਾਬਾ ਅਰਪਿੰਦਰ ਸਿੰਘ ਨੇ ਦੱਸਿਆ ਕਿ ਉਸਦੀਆ ਪੰਜ ਬੱਚੀਆ ਹਨ ਉਹ ਵੀ ਇੰਨਾ ਲਾਵਾਰਿਸ ਅਨਾਥ ਬਜੁਰਗਾ ਦੀ ਸੇਵਾ ਕਰਦੀਆ ਹਨ । ਉਨਾ ਕਿਹਾ ਉਹ ਖੁਦ ਤੇ ਉਸਦੀ ਪਤਨੀ ਰਾਜਬੀਰ ਬਿਰਧ ਆਸਰਮ ਤੇ ਅਨਾਥ ਘਰ ਨੂੰ ਸਮਰਪਿਤ ਹਨ ।ਉਨਾ ਕਿਹਾ ਕਿ ਇਸ ਬਿਰਧ ਆਸਰਮ ਤੇ ਅਨਾਥ ਘਰ ਵਿਚ ਪੱਖਿਆ ਦੀ ਬੜੀ ਵੱਡੀ ਘਾਟ ਹੈ ਬਜੁਰਗ ਤੇ ਲਾਵਰਿਸਾ ਨੂੰ ਅੱਤ ਦੀ ਗਰਮੀ ਵਿਚ ਬਿਨਾ ਪੱਖਿਆ ਤੋ ਰਹਿਣਾ ਪੈ ਰਿਹਾ ਹੈ। ਉਨਾ ਕਿਹਾ ਕਿ ਨਾ ਹੀ ਕੋਈ ਮੈਡੀਕਲ ਸਹੂਲਤ ਹੈ, ਬਿਮਾਰ ਹੋਣ ਤੇ ਬਜੁਰਗਾ ਨੂੰ ਆਮ ਮੈਡੀਕਲ ਹੀ ਦੇ ਪਾਉਦੇ ਹਾ ।
ਨਾ ਹੀ ਕੋਈ ਇਸ ਸੇਵਾ ਲਈ ਐਬੂਲੈਸ ਨਹੀ ਹੈ ।ਜਿਆਦਾ ਬਿਮਾਰ ਬਜੁਰਗ ਨੂੰ ਕਿਰਾਏ ਦੀ ਗੱਡੀ ਰਾਹੀ ਹੀ ਲੈ ਕੇ ਜਾਣਾ ਪੈਦਾ ਹੈ। ਉਨਾ ਕਿਹਾ ਕਿ ਬਿਰਧ ਆਸਰਮ ਅਤੇ ਅਨਾਥ ਘਰ ਵਿੱਚ ਇੱਕ ਜਨਰੇਟਰ ਜਾ ਅਨਵੇਟਰ ਦੀ ਵੱਡੀ ਘਾਟ ਹੈ । ਉਸਨੇ ਰੋਸ ਜਾਹਿਰ ਕੀਤਾ ਕਿ ਬੇਸ਼ੱਕ ਇਸ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਧ ਆਸ਼ਰਮ ਤੇ ਅਨਾਥ ਘਰ ਜਵੰਦਾ ਕਲਾਂ ਵਿਚ ਬਹੁਤ ਸਾਰੀਆ ਸਹੂਲਤਾ ਦੀ ਘਾਟ ਹੈ।ਪਰ ਫਿਰ ਵੀ ਇਲਾਕੇ ਦੇ ਬਾਹਰ ਗਏ ਐਨ ਆਰ ਆਈ ਵੀਰ ਇਸ ਬਿਰਧ ਆਸਰਮ ਨੂੰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਨਹੀ ਸਮਝਦੇ ।ਉਸਨੇ ਇਲਾਕੇ ਦੇ ਐਨ ਆਰ ਆਈ ਵੀਰਾਂ ਤੇ ਦੇਸ ਵਿਦੇਸ ਦੀਆ ਸੰਗਤਾ ਨੂੰ ਅਪੀਲ ਕੀਤੀ ਕਿ ਉਹ ਇਸ ਬਿਰਧ ਆਸਰਮ ਤੇ ਅਨਾਥ ਘਰ ਲਈ ਵੱਧ ਤੋ ਵੱਧ ਮੱਦਦ ਕਰਨ ।ਸ੍ਰੀ ਗੁਰੂ ਨਾਨਕ ਦੇਵ ਜੀ ਬਿਰਧ ਆਸ਼ਰਮ ਤੇ ਅਨਾਥ ਘਰ ਜਵੰਦਾ ਕਲਾਂ ਲਈ ਮੱਦਦ ਭੇਜਣ ਲਈ ਫੌਨ 8146958668/ 9814758668/ ਤੇ ਸਪੰਰਕ ਕੀਤਾ ਜਾ ਸਕਦਾ ਹੈ।