ਨਾਭਾ (ਤਰੁਣ ਮਹਿਤਾ) – ਅੱਜ ਬਹੁਤ ਸਾਰੇ ਡਰਾਇਵਰ ਅਤੇ ਲੇਵਰ ਪੈਟਰੋਲੀਅਮ ਅਤੇ ਟੈਂਕਰ ਵਰਕਰ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਘਨੁੜਕੀ ਸਾਹਿਬ ਵਿਖੇ ਮੀਟਿੰਗ ਰੱਖੀ ਗਈ, ਜਿਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਗੈਸ ਪਲਾਂਟ ਨਾਭਾ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਸਬੰਧਤ ਅਧਿਕਾਰੀ ਵੱਲੋਂ ਲੇਬਰ ਵਾਲਿਆਂ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਅਤੇ ਗੰਦੀ ਸ਼ਬਦਾਵਲੀ ਬੋਲਣ ਤੇ ਧਮਕਾਉਣ ਦੇ ਵਿਰੋਧ ਵਿੱਚ ਇਹ ਫੈਸਲਾ ਲਿਆ ਗਿਆ|
ਮਿਤੀ 19-08-2020 ਨੂੰ ਪਲਾਂਟ ਦੇ ਮੁੱਖ ਗੇਟ ਬਾਹਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਕਾਨੂੰਨ ਮੁਤਾਬਿਕ ਸਰੀਰਕ ਦੂਰੀ ਬਣਾ ਕੇ ਅਤੇ ਮੂੰਹ ਨੂੰ ਕੱਪੜੇ ਜਾਂ ਮਾਸਕ ਨਾਲ ਢੱਕ ਕੇ ਇੱਕ ਦਿਨ ਦਾ ਸਾਂਤਮਈ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ| ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਮੋਹਨ ਕੁਮਾਰ, ਮੀਤ ਪ੍ਰਧਾਨ ਸਫੀ ਮੁਹੰਮਦ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਗੁਰਧਿਆਨ ਸਿੰਘ ਥੂਹੀ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਪ੍ਰਦੀਪ ਕੁਮਾਰ, ਕੁਲਵਿੰਦਰ ਦਾਸ, ਕਰਮਜੀਤ ਕੁਮਾਰ, ਬਹਾਦਰ ਸਿੰਘ, ਬਲਵੀਰ ਸਿੰਘ (ਬੋਬੀ), ਅਵਤਾਰ ਸਿੰਘ, ਕੁਲਵਿੰਦਰ ਸਿੰਘ, ਗੁਰਧਿਆਨ ਸਿੰਘ ਛੀਟਾਂਵਾਲਾ ਆਦਿ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ|






















