ਟੋਰੰਟੋ (ਚਮਕੌਰ ਸਿੰਘ ਮਾਛੀਕੇ) ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰੰਟੋ ਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਟੋਰੰਟੋ ਦੇ ਸ਼ਹਿਰ ਮਿਸੀਸਾਗਾ ਵਿੱਚ ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਅਗਲੇ ਵਰ੍ਹੇ ਜੂਨ ਮਹੀਨੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਸਮੇਂ ਸਰਬ-ਸੰਮਤੀ ਨਾਲ ਪਿਛਲੇ ਸਾਲ ਵਾਲੀ ਮੈਨੇਜਮੈਂਟ ਕਮੇਟੀ ਨੂੰ ਹੀ ਦੁਬਾਰਾ ਬਰਕਰਾਰ ਰੱਖਿਆ ਗਿਆ ਤੇ ਕਿਸੇ ਕਿਸਮ ਦੀ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ । ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਲਾਲੀ ਕਿੰਗ ਨੇ ਕਿਹਾ ਕਿ ਪਿਛਲੇ ਸਾਲਾਂ ਵਾਂਗ ਇਸ ਵਾਰੀ ਵੀ ਕਾਨਫਰੰਸ ਦਾ ਮੁੱਖ ਉਦੇਸ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਤੇ ਕੇਂਦਰਿਤ ਹੋਵੇਗਾ । ਉਹਨਾਂ ਕਿਹਾ ਕਿ ਕੈਨੇਡਾ ਵਿੱਚ ਵਸਦੇ ਸਾਹਿਤਕਾਰ ਤੇ ਬੁੱਧੀਜੀਵੀ ਵਰਗ ਤੋਂ ਇਲਾਵਾ ਵਿਦੇਸਾਂ ਤੋਂ ਵੀ ਵਿਦਵਾਨਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ । ਪ੍ਰਬੰਧਕਾਂ ਅਨੁਸਾਰ ਅੱਜ ਦੀ ਮੀਟਿੰਗ ਚ ਸਿਰਫ ਦਿਨ ਹੀ ਮੁਕੱਰਰ ਕੀਤਾ ਗਿਆ ਹੈ ਤੇ ਅਗਲੀ ਮੀਟਿੰਗ ਵਿੱਚ ਸਮਾਂ , ਸਥਾਨ ਅਤੇ ਹੋਰ ਜ਼ਰੂਰੀ ਜਾਣਕਾਰੀ ਵੀ ਭਾਈਚਾਰੇ ਨਾਲ ਸਾਂਝੀ ਕੀਤੀ ਜਾਵੇਗੀ ।
ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੀਟਿੰਗ ਵਿੱਚ ਜਿਆਦਾ ਇਕੱਠ ਨਹੀਂ ਕੀਤਾ ਗਿਆ ਜਿਆਦਾਤਰ ਮੈਂਬਰਾਂ ਨਾਲ ਫ਼ੋਨ ਕਾਲ ਰਾਹੀਂ ਹੀ ਸਲਾਹ ਮਸ਼ਵਰਾ ਕੀਤਾ ਗਿਆ । ਈਵਿੰਟ ਮੈਨੇਜਰ ਡਾਕਟਰ ਬਿੰਦਰਾ ਅਤੇ ਵਾਇਸ ਪਰੈਜੀਡਿੰਟ ਸੁਰਜੀਤ ਕੌਰ ਨੇ ਵੀ ਭਾਈਚਾਰੇ ਤੋਂ ਸਜਿਯੋਗ ਦੀ ਮੰਗ ਕੀਤੀ । ਇਸ ਮੌਕੇ ਸਕੱਤਰ ਮੱਖਣ ਸਿੰਘ ਮਾਨ , ਸਲਾਹਕਾਰ ਜਗਮੋਹਨ ਸਿੰਘ , ਨਿਤਨ ਚੋਪੜਾ , ਵਲੰਟੀਅਰ ਹਾਕਮ ਸਿੰਘ ,ਦੀਪੂ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਚਮਕੌਰ ਸਿੰਘ ਮਾਛੀਕੇ ਹਾਜ਼ਰ ਸਨ । ਹੋਰ ਜਾਣਕਾਰੀ ਲਈ ਮੀਡੀਆ ਕੋਆਰਡੀਨੇਟਰ ਚਮਕੌਰ ਸਿੰਘ ਮਾਛੀਕੇ ਨਾਲ 001-416-880-8538 ਤੇ ਸੰਪਰਕ ਕੀਤਾ ਜਾ ਸਕਦਾ ਹੈ ।