ਵਾਸ਼ਿੰਗਟਨ ਡੀ ਸੀ ਵਿਚ ਗੋਲੀਬਾਰੀ , 1 ਮੌਤ-8 ਜ਼ਖਮੀ, 2 ਦੀ ਹਾਲਤ ਗੰਭੀਰ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਡੀ ਸੀ ਦੇ ਇਕ ਭੀੜ ਭੜਕੇ ਵਾਲੇ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੈਟਰੋਪੋਲੀਟਨ ਪੁਲਿਸ ਮੁਖੀ ਪੀਟਰ ਨਿਊਸ਼ਮ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੋਲੀਬਾਰੀ ਦੀ ਘਟਨਾ ਜਿਲੇ ਦੇ ਉਤਰ ਪੱਛਮੀ ਹਿੱਸੇ ਵਿਚ 14ਵੀਂ ਸਟਰੀਟ ਸੰਪਰਿੰਗ ਰੋਡ ਉਪਰ ਵਾਪਰੀ।

ਉਨਾਂ ਕਿਹਾ ਕਿ ਹਮਲਾਵਰਾਂ ਦੀ ਗਿਣਤੀ 3 ਸੀ ਜਿਨਾਂ ਵਿਚੋਂ ਦੋ ਕੋਲ ਲੰਬੀਆਂ ਗੰਨਾਂ ਤੇ ਇਕ ਕੋਲ ਪਿਸਤੌਲ ਸੀ। ਇਕ ਔਰਤ ਸਮੇਤ 9 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨਾਂਵਿਚੋਂ ਇਕ ਦਮ ਤੋੜ ਗਿਆ। 2 ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਮੁਖੀ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਨਿਰਦੋਸ਼ ਲੋਕਾਂ ਦਾ ਇਸ ਤਰਾਂ ਮਾਰੇ ਜਾਣਾ ਅਸਹਿ ਹੈ। ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇਗੀ ਤੇ ਦੋਸ਼ੀਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਵਾਸ਼ਿੰਗਟਨ ਦੇ ਮੇਅਰ ਮੂਰੀਲ ਬਾਊਜਰ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅਫਸੋਸਨਾਕ ਹੈ। ਡੀ ਸੀ ਸਟਰੀਟ ਦੇ ਚਹਿਲ ਪਹਿਲ ਵਾਲੇ ਖੇਤਰ ਵਿਚ ਲੋਕਾਂ ਉਪਰ ਦਿਨ ਦਿਹਾੜੇ ਹਮਲਾ ਹੋਣਾ ਹੈਰਾਨੀਜਨਕ ਹੈ।

Share This :

Leave a Reply