
ਨੌਜਵਾਨ ਅਭਿਸ਼ੇਕ ਜੋਸ਼ੀ ਨੂੰ ਜ਼ਿਲਾ ਤਰਨਤਾਰਨ ਦਾ ਥਾਪਿਆ ਗਿਆ ਪ੍ਰਧਾਨ
ਤਰਨਤਾਰਨ (ਜਗਜੀਤ ਸਿੰਘ ਡੱਲ,ਭੁੱਲਰ) : ਸ਼ਿਵ ਸੈਨਾ ਪੰਜਾਬ ਵੱਲੋਂ ਮੀਟਿੰਗ ਦਾ ਆਯੋਜਨ ਤਰਨਤਾਰਨ ਵਿਖੇ ਕੀਤਾ ਗਿਆ, ਜਿਸ ਵਿੱਚ ਉਤਰ ਭਾਰਤ ਪ੍ਰਮੁੱਖ ਵਿਪਿਨ ਨਈਅਰ, ਹਿਮਾਚਲ ਪ੍ਰਭਾਰੀ ਸਤੀਸ਼ ਮਹਾਜਨ, ਪੰਜਾਬ ਯੁਵਾ ਪ੍ਰਧਾਨ ਰੋਹਿਤ ਮਹਾਜਨ, ਪੰਜਾਬ ਦੇ ਮੀਤ ਪ੍ਰਧਾਨ ਰਿੰਕੀ ਪੰਡਿਤ, ਪੰਜਾਬ ਦੇ ਜ਼ਿਲਾ ਚੇਅਰਮੈਨ ਗੌਰਵ ਅਰੋੜਾ, ਸ਼ਹਿਰੀ ਪ੍ਰਧਾਨ ਰਘੂ ਪੰਡਿਤ, ਜ਼ਿਲਾ ਜਨਰਲ ਸੈਕੇਟਰੀ ਆਸ਼ੂ ਪੰਡਿਤ, ਸਾਹਿਬ ਸਿੰਘ ਤੇ ਰਾਕੇਸ਼ ਕੁਮਾਰ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ਤੇ ਵਿਪਿਨ ਨਈਅਰ ਨੇ ਦੱਸਿਆ ਕਿ ਅਭਿਸ਼ੇਕ ਜੋਸ਼ੀ ਨੂੰ ਜ਼ਿਲਾ ਤਰਨਤਾਰਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਣਗੇ।
ਸ਼ਿਵ ਸੈਨਾ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਬੈਠ ਕੇ ਬੱਚਿਆਂ ਨੂੰ ਪੈਸਿਆਂ ਤੇ ਹੋਰ ਕਈ ਪ੍ਰਕਾਰ ਦੇ ਲਾਲਚ ਦੇ ਕੇ ਦੇਸ਼ ਨੂੰ ਤੋੜਣ ਦਾ ਕੰਮ ਕਰਨ ਵਾਲਿਆਂ ਨੂੰ ਸਿੱਧੇ ਰਸਤੇ ਤੇ ਲਿਆਉਣਾ ਹੈ। ਉਨਾਂ ਕਿਹਾ ਕਿ ਸ਼ਿਵ ਸੈਨਾ ਕਿਸੇ ਵੀ ਭਾਈਚਾਰੇ ਦੇ ਖਿਲਾਫ ਨਹੀਂ ਹੈ ਅਤੇ ਹਮੇਸ਼ਾ ਹਿੰਦੂ-ਸਿਖ ਭਾਈਚਾਰੇ ਦੀ ਮਜ਼ਬੂਤੀ ਦੀ ਗੱਲ ਕਰਦੀ ਹੈ। ਨਵ-ਨਿਯੁਕਤ ਜ਼ਿਲਾ ਪ੍ਰਧਾਨ ਅਭਿਸ਼ੇਕ ਜੋਸ਼ੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਵਿੱਚ ਹੋਰਨਾਂ ਨੌਜਵਾਨਾਂ ਨੂੰ ਜੋੜਣਗੇ। ਇਸ ਮੌਕੇ ਤੇ ਰਾਕੇਸ਼ ਮਦਾਨ, ਮੋਹਿਤ ਗੁਪਤਾ, ਕੋਮਲ ਮੱਟੂ, ਚਰਨਦਾਸ, ਸੁਨੀਲ ਸ਼ਰਮਾ, ਅੰਕੁਸ਼ ਸ਼ਰਮਾ, ਸੰਜੀਵ ਕੁਮਾਰ, ਲਵ ਕੁਮਾਰ, ਆਕਾਸ਼ ਜੋਸ਼ੀ, ਅੰਕਿਤ ਸ਼ਰਮਾ, ਨੀਰਜ ਸ਼ਰਮਾ ਤੇ ਯੁਵਰਾਜ ਸ਼ਰਮਾ ਹਾਜ਼ਰ ਸਨ।