ਸ਼ੇਰ-ਏ-ਪੰਜਾਬ ਕਲੱਬ ਗੜ੍ਹੀ ਭਾਰਟੀ ਵਲੋਂ ਬੂਟੇ ਲਾਉਣ ਦੀ ਮੁਹਿੰਮ ਦਾ 251 ਕੀਤਾ ਅਗਾਜ਼

ਸ਼ੇਰ-ਏ-ਪੰਜਾਬ ਕਲੱਬ ਗੜ੍ਹੀ ਭਾਰਟੀ ਵਲੋਂ ਬੂਟੇ ਲਾਉਣ ਦੀ ਸ਼ੁਰੂਆਤ ਦੀ ਫੋਟੋ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟ ਵੰਦਨਾ ਲਾਉ ਦੀ ਯੋਗ ਅਗਵਾਈ ਹੇਠ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫ਼ੇਅਰ ਕਲੱਬ, ਗ੍ਰਾਮ ਪੰਚਾਇਤ ਗੜ੍ਹੀ ਭਾਰਟੀ ਵਲੋਂ ਸਮਾਜ਼ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਦੀ ਸ਼ਮਸ਼ਾਨ ਘਾਟ ਅਤੇ ਸਕੂਲ ਦੀ ਗਰਾਊਂਡ ਵਿੱਚ ਬੂਟੇ ਲਾਉਣ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਸਰਪੰਚ ਮਹਿੰਦਰ ਸਿੰਘ ਭੋਰੀਆਂ ਨੇ ਦੱਸਿਆ ਕਿ ਸ਼ੇਰ-ਏ-ਪੰਜਾਬ ਗੜ੍ਹੀ ਭਾਰਟੀ ਦੇ ਸਾਰੇ ਨੋਜਵਾਨ ਮੈਂਬਰ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਪੋਦੇ ਲਾਉਂਦੇ ਹਨ ਦੇਸ਼-ਵਿਦੇਸ਼ ਵਿੱਚ ਬੈਠੇ ਕਲੱਬ ਮੈਂਬਰਾ ਦੀ ਸੇਵਾ ਭਾਵਨਾ ਵੇ-ਮਿਸਾਲ ਹੈ ਜੋ ਪਿੰਡ ਗੜ੍ਹੀ ਭਾਰਟੀ ਨੂੰ ਸਮਾਰਟ ਪਿੰਡ ਬਣਾਉਣ ਲਈ ਵਿਕਾਸ ਕਾਰਜਾਂ ਵਿੱਚ ਸਹਿਯੋਗ ਦਿੰਦੇ ਹਨ । ਇਸ ਮੌਕੇ ਕਲੱਬ ਮੈਂਬਰ ਰਮਨ ਭੋਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਸਾਲ ਕਲੱਬ ਮੈਂਬਰ ਰੁਤਵੀਰ ਸਿੰਘ ਵਾਹਲਾ ਅਤੇ ਗੁਰਵਿੰਦਰ ਸਿੰਘ ਚੇੜਾ ਦੇ ਜਨਮ ਮੋਕੇ ਸ਼ਮਸ਼ਾਨ ਘਾਟ ਵਿੱਚ 251ਬੂਟੇ ਲਗਾ ਕੇ ਆਗਾਜ਼ ਕੀਤਾ ਗਿਆ ਅਤੇ ਜਨਤਕ ਅਪੀਲ ਕੀਤੀ ਕਿ ਲੋਕ ਹੰਭਲਾ ਮਾਰਨ ਹਰ ਇਨਸਾਨ ਘੱਟੋ-ਘੱਟ 5 ਬੂਟੇ ਲਾਉਣ `ਤੇ ਲੱਗੇ ਹੋਏ ਬੂਟਿਆਂ ਦੀ ਸਾਂਭ-ਸੰਭਾਲ ਲਈ ਸਹਿਯੋਗ ਦਿੰਦੇ ਰਹਿਣ। ਇਸ ਮੌਕੇ ਪਵਨ ਕੁਮਾਰ ਪੰਚ, ਛਿੰਦਰ ਪਾਲ, ਗੁਰਪ੍ਰੀਤ ਸੰਧੂ, ਅਭਿਸ਼ੇਕ ਭੋਰੀਆ,ਅਮ੍ਰਿਤ ਬਾਲੀ, ਮਨਵੀਰ ਬਾਲੀ, ਪਰਮਿੰਦਰ ਸਿੰਘ, ਗਗਨਦੀਪ, ਕਮਲਜੀਤ , ਅਮਨਦੀਪ ਚੇੜਾਂ ਜਤਿੰਦਰ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।

Share This :

Leave a Reply