ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਫਲੋਰੀਡਾ ਵਿਚ ਪਿਛਲੇ 6 ਦਿਨਾਂ ਦੌਰਾਨ ਲਗਾਤਾਰ 10000 ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਗਲੇ ਮਹੀਨੇ ਸਕੂਲ ਮੁੜ ਖੋਲਣ ਦਾ ਮੁੱਦਾ ਅਦਾਲਤ ਵਿਚ ਪੁੱਜ ਗਿਆ ਹੈ। ਇਕ ਵੱਡੀ ਅਧਿਆਪਕ ਯੂਨੀਅਨ ਨੇ ਗਵਰਨਰ ਰੋਨ ਡੇਸੈਨਟਿਸ ਪ੍ਰਸ਼ਾਸ਼ਨ ਵੱਲੋਂ ਸਕੂਲ ਖੋਲਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ।
ਮਿਆਮੀ ਸਟੇਟ ਸਰਕਟ ਕੋਰਟ ਵਿਚ ਫਲੋਰੀਡਾ ਐਜੂਕੇਸ਼ਨ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਕੂਲ ਮੁੜ ਖੋਲਣ ਸਬੰਧੀ ਆਦੇਸ਼ ਫਲੋਰੀਡਾ ਸੰਵਿਧਾਨ ਦੀ ਉਲੰਘਣਾ ਕਰਕੇ ਜਾਰੀ ਕੀਤੇ ਗਏ ਹਨ। ਸਵਿਧਾਨ ਤਹਿਤ ਸਕੂਲਾਂ ਵਿਚ ਸੁਰੱਖਿਅਤ ਤੇ ਮਿਆਰੀ ਪ੍ਰਬੰਧ ਦੀ ਵਿਵਸਥਾ ਕਰਨੀ ਜੂਰਰੀ ਹੈ। ਫਲੋਰੀਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3,60,394 ਹੋ ਗਈ ਹੈ ਤੇ ਹੁਣ ਤੱਕ ਰਾਜ ਵਿਚ 5072 ਮਰੀਜ਼ ਦਮ ਤੋੜ ਚੁੱਕੇ ਹਨ।





















