ਗੁਰੂ ਰਵਿਦਾਸ ਮੰਦਿਰ ਦੇ ਮੁੱਦੇ ਤੇ ਸੰਵਿਧਾਨ ਬਚਾਓ ਅੰਦੋਲਨ ਭਾਰਤ ਐਕਸਨ ਕਮੇਟੀ ਵੱਲੋਂ ਸੰਤ ਸਮਾਜ ਦੀ ਹਮਾਇਤ ਦਾ ਐਲਾਨ

ਸੰਤ ਸਮਾਜ ਅਤੇ ਦਲਿਤ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਵਿੱਚ ਮੰਚ ਤੇ ਸੰਤ ਸਮਾਜ ਅਤੇ ਸੰਵਿਧਾਨ ਬਚਾਓ  ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ ਸੰਬੋਧਨ ਕਰਦੇ ਹੋਏ

ਨਾਭਾ (ਤਰੁਣ ਮਹਿਤਾ ) – ਅੱਜ ਇੱਥੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟਰੇਡ ਐਸੋਸੀਏਸਨ ਪੰਜਾਬ, ਅਮਰਜੀਤ ਸਿੰਘ ਰਾਮਗੜੀਆ ਕਨਵੀਨਰ ਜੁਆਇੰਟ ਐਕਸਨ ਕਮੇਟੀ ਕਿਰਤੀ ਸਮਾਜ ਪੰਜਾਬ, ਦਲੀਪ ਬੁਚੜੇ ਪ੍ਰਧਾਨ ਨਵ-ਨਿਰਮਾਣ ਕਰਾਂਤੀ ਦਲ ਪੰਜਾਬ, ਸੁਰਜੀਤ ਸਿੰਘ ਗੋਰੀਆ ਬਸਪਾ ਆਗੂ ਨੇ ਦੱਸਿਆ ਕਿ ਬੱਲਾਂ (ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਪਿਛਲੇ ਦਿਨੀਂ ਸੰਤ ਸਮਾਜ ਵੱਲੋਂ ਵੱਖ-ਵੱਖ ਦਲਿੱਤ ਸਮਾਜ ਦੀਆਂ ਜਥੇਬੰਦੀਆਂ ਦੀ ਅਹਿਮ ਮੀਟਿੰਗ ਬੁਲਾਈ ਗਈ,

ਜਿਸ ਵਿੱਚ ਦੇਸ ਦੇ ਕੋਨੋ-ਕੋਨੇ ਤੋਂ ਸੰਤ ਮਹਾਂਪੁਰਸਾਂ ਅਤੇ ਦਲਿੱਤ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਨੇ ਹਿੱਸਾ ਲਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤ ਦੀ ਜਨਗਣਨਾ ਵਿੱਚ ਰਵਿਦਾਸੀਆ ਕੌਮ ਲਈ ਵੱਖਰਾ ਕਾਲਮ ਬਣਾਇਆ ਜਾਵੇ ਅਤੇ ਆਪਣਾ ਧਰਮ ਰਵਿਦਾਸ ਲਿਖਾਇਆ ਜਾਵੇ, ਕਿਉਂਕਿ ਪੂਰੇ ਭਾਰਤ ਅੰਦਰ ਰਵਿਦਾਸੀਆ ਕੌਮ ਦੀ ਜਨਸੰਖਿਆ 30 ਕਰੋੜ ਦੇ ਲੱਗਭਗ ਹੈ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਰਵਿਦਾਸੀਆ ਭਾਈਚਾਰਾ ਰਹਿ ਰਿਹਾ ਹੈ| ਇਸੇ ਤਰ੍ਹਾਂ ਤੁਗਲਕਾਬਾਦ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਿਰ ਦੇ ਮੁੱਦੇ ਤੇ ਵੀ ਸੰਵਿਧਾਨ ਬਚਾਓ ਅੰਦੋਲਨ ਭਾਰਤ ਐਕਸਨ ਕਮੇਟੀ ਵੱਲੋਂ ਸੰਤ ਸਮਾਜ ਦੀ ਹਮਾਇਤ ਦਾ ਪੂਰਨ ਵਿੱਚ ਐਲਾਨ ਕੀਤਾ ਗਿਆ| ਸੰਤ ਸਮਾਜ ਅਤੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਨਗਣਨਾ ਵਿੱਚ ਰਵਿਦਾਸੀਆ ਕੌਮ ਦਾ ਵੱਖਰਾ ਕਾਲਮ ਬਣਾਇਆ ਜਾਵੇ ਤਾਂ ਜੋ ਪੂਰਨ ਰੂਪ ਵਿੱਚ ਸਹੀ ਅੰਕੜੇ ਸਾਹਮਣੇ ਆ ਸਕਣ|

Share This :

Leave a Reply